ਭਾਜਪਾ ਨੂੰ ਵੱਡਾ ਝਟਕਾ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਤੋਂ ਸੈਂਕੜੇ ਆਗੂ ਪਾਰਟੀ ਛੱਡ ਕੇ ਸੁਖਬੀਰ ਬਾਦਲ ਦੀ ਹਾਜ਼ਰੀ ’ਚ ਪਾਰਟੀ ’ਚ ਹੋਏ ਸ਼ਾਮਲ

TeamGlobalPunjab
2 Min Read

ਚੰਡੀਗੜ੍ਹ, 23 ਅਕਤੂਬਰ : ਭਾਰਤੀ ਜਨਤਾ ਪਾਰਟੀ (ਭਾਜਪਾ) ਨੁੰ ਪੰਜਾਬ ਵਿਚ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਇਸਦੇ ਹੁਸ਼ਿਆਰਪੁਰ, ਭਾਜਪਾ, ਲੁਧਿਆਣਾ ਤੇ ਜਗਰਾਓਂ ਹਲਕੇ ਦੇ ਸੈਂਕੜੇ ਭਾਜਪਾ ਵਰਕਰ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ’ਚ ਅਕਾਲੀ ਦਲ ਵਿਚ ਸ਼ਾਮਲ ਹੋ ਗਏ।


ਇਸ ਮੌਕੇ ਬਾਦਲ ਨੇ ਇਹਨਾਂ ਆਗੂਆਂ ਨੁੰ ਪਾਰਟੀ ਵਿਚ ਸ਼ਾਮਲ ਹੋਣ ’ਤੇ ਜੀ ਆਇਆਂ ਕਿਹਾਕਿ ਤੇ ਭਰੋਸਾ ਦੁਆਇਆ ਕਿ ਉਹਨਾਂ ਨੁੰ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।

ਬਾਦਲ ਨੇ ਦੱਸਿਆ ਕਿ ਜਗਰਾਓਂ ਹਲਕੇ ਦੀਸਮੁੱਚੀ ਭਾਜਪਾ ਲੀਡਰਸਿ਼ਪ ਜਿਸ ਵਿਚ ਸ੍ਰ ਦਰਸ਼ਨ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ ਮਿਉਂਸਪਲ ਕਮੇਟੀ ਜਗਰਾਓਂ, ਦੇਵੀ ਸਿੰਘ ਰਾਜਾ ਵਰਮਾ ਮੰਡਲਪ੍ਰਧਾਨ, ਕ੍ਰਿਸ਼ਨ ਕੁਮਾਰ ਜਨਰਲ ਸੈਕਟਰੀ ਐਸ ਸੀਮੋਰਚਾ, ਪਰਮਜੀਤ ਮੋਰਚਾ ਜਨਰਲ ਸੈਕਟਰੀ ਭਾਜਪਾ ਬਖਤਾਵਰ ਸਿੰਘ ਨਿੱਕਾ,ਵਿਸ਼ਾਲ ਸਿੰਘ ਗਿੱਲ ਸਮੇਤ ਸਮੁੱਚੀ ਜਗਰਾਓਂ ਹਲਕੇ ਦੀ ਲੀਡਰਸਿ਼ਪ ਅਕਾਲੀ ਦਲ ਵਿਚ ਸ਼ਾਮਲ ਹੋ ਗਈ ਹੈ।

- Advertisement -

ਉਹਨਾਂ ਦੱਸਿਆ ਕਿ ਇਸੇ ਤਰੀਕੇ ਪਟਿਆਲਾ ਦਿਹਾਤੀ ਹਲਕੇ ਜਤਿੰਦਰ ਸਿੰਘ ਬੇਦੀ, ਦਿਲਪ੍ਰੀਤ ਸਿੰਘ,ਤਰਲੋਚਨ ਸਿੰਘ, ਇੰਦਰਜੀਤ ਸਿੰਘ,ਸੰਜੀਵ ਕੁਮਾਰ, ਸੰਤੋਸ਼ ਗੁਪਤਾ, ਅੰਕਿਤ ਗੁਪਤਾ, ਵਿੱਕੀ ਕੁਮਾਰ, ਗੁਰਬਚਨ ਸਿੰਘ, ਤ੍ਰਿਲੋਚਨ ਸਿੰਘ ਘੋਗਾ, ਵਿਪਨ ਮੰਥਰੂ, ਧੰਨਰਾਜ ਪੰਡਤ, ਸਪਨ ਕੋਹਲੀ ਤੇ ਰਾਜਿੰਦਰ ਸੈਣੀ, ਪਟਿਆਲਾ ਸ਼ਹਿਰੀ ਤੋਂ ਲਖਬੀਰ ਸਿੰਘ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ ਲਖਬੀਰ ਸਿੰਘ, ਮਹੀਪਾਲ ਸਿੰਘ, ਮਨਪ੍ਰੀਤ ਸਿੰਘ ਚੱਢਾ, ਪਾਇਲ ਮੋਦਗਿੱਲ, ਰਾਮ ਅਵਦ ਰਾਜੂ, ਐਡਵੋਕੇਟ ਪਵਨ ਕੁਮਾਰ,ਸ਼ੈਰੀ ਉਪੱਲ, ਪਿੰਕੀ ਰਾਣੀ, ਸਵਿਟੀ ਉਪੱਲ, ਸਵਰਨਜੀਤ ਕੌਰ ਅਤੇ ਪ੍ਰਿੰਸਪਾਲ ਸਿੰਘ ਲੰਗ ਸਮੇਤ ਵੱਡੀ ਗਿਣਤੀ ਵਿਚ ਆਗੂ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਹਨ।


ਯਾਦ ਰਹੇ ਕਿ ਭਾਜਪਾ ਆਗੂਆਂ ਵੱਲੋਂ ਅਕਾਲੀ ਦਲ ਵਿਚ ਸ਼ਾਮਲਹੋਣ ਦਾ ਸਿਲਸਿਲਾ ਲਗਾਤਾਰ ਚਲ ਰਿਹਾ ਹੈ ਤੇ ਭਾਜਪਾ ਦਾ ਆਧਾਰ ਖਤਮ ਹੁੰਦਾ ਜਾ ਰਿਹਾ ਹੈ।

Share this Article
Leave a comment