ਭਾਜਪਾ ਦੇ ਅਨੂਪ ਗੁਪਤਾ ਬਣੇ ਚੰਡੀਗੜ੍ਹ ਦੇ ਮੇਅਰ

Prabhjot Kaur
1 Min Read

ਚੰਡੀਗੜ੍ਹ: ਨਗਰ ਨਿਗਮ ਦੇ ਮੇਅਰ ਲਈ ਚੋਣ ਲਈ ਅੱਜ ਮੰਗਲਵਾਰ ਨੂੰ ਵੋਟਿੰਗ ਹੋਈ ਹੈ। ਭਾਜਪਾ ਦੇ ਅਨੂਪ ਗੁਪਤਾ ਚੰਡੀਗੜ੍ਹ ਦੇ ਮੇਅਰ ਚੁਣੇ ਗਏ ਹਨ। ਬੀਜੇਪੀ ਨੂੰ 15 ਵੋਟਾਂ ਪਈਆਂ, ਜਿਸ ਵਿੱਚ ਇੱਕ ਵੋਟ ਸੰਸਦ ਮੈਂਬਰ ਕਿਰਨ ਖੇਰ ਦੀ ਹੈ ਤੇ 14 ਆਮ ਆਦਮੀ ਪਾਰਟੀ ਦੇ ਝੋਲੀ ਪਈਆਂ।

ਮੇਅਰ ਚੋਣਾਂ ਤੋਂ ਪਹਿਲਾਂ ‘ਆਪ’ ਅਤੇ ਭਾਜਪਾ ਦੇ ਆਗੂਆਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਪਾਰਟੀ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀਆਂ ਚੋਣਾਂ ਜਿੱਤੇਗੀ। ਸ਼੍ਰੋਮਣੀ ਅਕਾਲੀ ਦਲ ਦੇ ਕਾਰਪੋਰੇਟਰ ਹਰਦੀਪ ਸਿੰਘ ਨੇ ਆਪਣੀ ਵੋਟ ਨਹੀਂ ਪਾਈ।

ਦੱਸ ਦਈਏ ਕਿ ਸਾਲ 2015 ਤੋਂ ਹੁਣ ਤੱਕ ਕਾਂਗਰਸ ਦਾ ਕੋਈ ਵੀ ਮੇਅਰ ਨਹੀਂ ਬਣ ਸਕਿਆ ਹੈ। ਦੂਜੇ ਪਾਸੇ ਸਾਲ 2016 ਤੋਂ ਲਗਾਤਾਰ ਭਾਜਪਾ ਦੇ ਮੇਅਰ ਬਣਦੇ ਆ ਰਹੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment