ਵਿਰੋਧ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੇ ਮੰਦਰ ‘ਚੋਂ ਹਟਾਈ ਗਈ ਮੂਰਤੀ

TeamGlobalPunjab
2 Min Read

ਪੁਣੇ : ਮਹਾਰਾਸ਼ਟਰ ਦੇ ਪੁਣੇ ‘ਚ ਭਾਜਪਾ ਦੇ ਇੱਕ ਵਰਕਰ ਨੇ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੰਦਰ ਬਣਾਇਆ ਸੀ, ਪਰ ਹੁਣ ਪ੍ਰਧਾਨ ਮੰਤਰੀ ਦੀ ਮੂਰਤੀ ਨੂੰ ਮੰਦਰ ਤੋਂ ਹਟਾ ਦਿੱਤਾ ਗਿਆ ਹੈ। ਮੰਦਰ ਬਣਾਉਣ ਵਾਲੇ ਵਰਕਰ ਮਯੂਰ ਨੇ ਕਿਸ ਕਾਰਨ ਮੂਰਤੀ ਨੂੰ ਹਟਾਇਆ ਇਸ ਸਬੰਧੀ ਉਸ ਦੀ
ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਹਾਲਾਂਕਿ, ਇੱਕ ਰਿਪੋਰਟ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਦਫਤਰ ਵਲੋਂ ਸਖਤ ਇਤਰਾਜ਼ ਕੀਤੇ ਜਾਣ ਤੋਂ ਬਾਅਦ ਇਸ ਮੂਰਤੀ ਨੂੰ ਰਾਤੋ-ਰਾਤ ਹਟਾ ਦਿੱਤਾ ਗਿਆ ਸੀ।

ਉੱਥੇ ਹੀ ਮੰਦਰ ਬਣਨ ਤੋਂ ਬਾਅਦ ਹੀ ਐਨਸੀਪੀ ਦੇ ਵਰਕਰਾਂ ਦਾ ਪ੍ਰਦਰਸ਼ਨ ਜਾਰੀ ਸੀ। ਐਨਸੀਪੀ ਦੀ ਸ਼ਹਿਰੀ ਇਕਾਈ ਦੇ ਮੁਖੀ ਪ੍ਰਸ਼ਾਂਤ ਜਗਤਾਪ ਨੇ ਕਿਹਾ, “ਸ਼ਹਿਰ ਵਿੱਚ ਮੋਦੀ ਲਈ ਮੰਦਰ ਦੇ ਨਿਰਮਾਣ ਤੋਂ ਬਾਅਦ ਹੁਣ ਤੇਲ ਦੀਆਂ ਕੀਮਤਾਂ ਘਟਣਗੀਆਂ, ਮਹਿੰਗਾਈ ਘੱਟ ਜਾਵੇਗੀ ਅਤੇ ਲੋਕਾਂ ਦੇ ਖਾਤਿਆਂ ਵਿੱਚ 15-15 ਲੱਖ ਰੁਪਏ ਆ ਜਾਣਗੇ। ਅਸੀਂ ਇੱਥੇ ਆ ਕੇ ਵੇਖਿਆ ਹੈ ਕਿ ਮੰਦਰ ਵਿੱਚੋਂ ‘ਭਗਵਾਨ’ ਗਾਇਬ ਹੈ। ‘

ਮਯੂਰ ਮੁੰਡੇ ਨੇ ਕਿਹਾ ਸੀ ਕਿ, ‘ਮੈਨੂੰ ਲੱਗਿਆ ਕਿ ਜਿਸ ਵਿਅਕਤੀ ਨੇ ਅਯੁੱਧਿਆ ‘ਚ ਰਾਮ ਮੰਦਰ ਦਾ ਨਿਰਮਾਣ ਕੀਤਾ, ਉਨ੍ਹਾਂ ਲਈ ਇਕ ਮੰਦਰ ਹੋਣਾ ਚਾਹੀਦਾ ਹੈ, ਇਸ ਲਈ ਮੈਂ ਆਪਣੇ ਕੰਪਲੈਕਸ ‘ਚ ਇਹ ਮੰਦਰ ਬਣਾਉਣ ਦਾ ਫੈਸਲਾ ਲਿਆ। ਮੰਦਰ ‘ਚ ਪ੍ਰਧਾਨ ਮੰਤਰੀ ਦੀ ਮੂਰਤੀ ਲਗਾਈ ਗਈ ਹੈ, ਨਿਰਮਾਣ ‘ਚ ਜੈਪੁਰ ਦੇ ਲਾਲ ਮਾਰਬਲ ਦਾ ਇਸਤੇਮਾਲ ਹੋਇਆ ਹੈ ਅਤੇ ਨਿਰਮਾਣ ਦੀ ਲਾਗਤ 1.6 ਲੱਖ ਰੁਪਏ ਆਈ ਹੈ।’

Share This Article
Leave a Comment