ਯੂਪੀ ‘ਚ ਕੋਰੋਨਾ ਦੀ ਲਪੇਟ ‘ਚ ਆਇਆ ਢਾਈ ਸਾਲ ਦਾ ਬੱਚਾ

TeamGlobalPunjab
1 Min Read

ਲਖਨਊ: ਲਖਨਊ ਵਿੱਚ ਕੈਨੇਡਾ ਤੋਂ ਪਰਤੀ ਮਹਿਲਾ ਡਾਕਟਰ ਦੇ ਢਾਈ ਸਾਲਾ ਬੱਚੇ ਵਿੱਚ ਵਾਇਰਸ ਦੇ ਸੰਕਰਮਣ ਦੀ ਪੁਸ਼ਟੀ ਹੋਈ ਹੈ। ਬੀਤੇ ਦਿਨੀਂ ਮਹਿਲਾ ਤਾਂ ਕੋਰੋਨਾ ਵਾਇਰਸ ਦੀ ਜੰਗ ਜਿੱਤ ਚੁੱਕੀ ਹੈ, ਪਰ ਉਨ੍ਹਾਂ ਦੇ ਪਰਿਵਾਰ ਦੇ ਲੋਕ ਇਕ-ਇਕ ਕਰ ਕੇ ਸੰਕਮ੍ਰਿਤ ਹੋ ਰਹੇ ਹਨ। ਸੱਸ ਤੇ ਸਹੁਰੇ ਤੋਂ ਬਾਅਦ ਹੁਣ ਉਨ੍ਹਾਂ ਦਾ ਢਾਈ ਸਾਲ ਦਾ ਬੱਚਾ ਵਾਇਰਸ ਦੀ ਲਪੇਟ ‘ਚ ਆ ਗਿਆ ਹੈ।

ਗੋਮਤੀਨਗਰ ਵਾਸੀ ਮਹਿਲਾ ਡਾਕਟਰ ਕੈਨੇਡਾ ਤੋਂ ਵਾਪਸ ਆਈ ਸੀ। 11 ਮਾਰਚ ਨੂੰ ਉਨ੍ਹਾਂ ‘ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਸੀ। 19 ਮਾਰਚ ਨੂੰ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। ਇਸ ਦੌਰਾਨ ਉਨ੍ਹਾਂ ਦੇ ਸੰਪਰਕ ‘ਚ ਆਏ ਇੰਦਰਾ ਨਗਰ ਵਾਸੀ ਨੌਜਵਾਨ ‘ਚ ਵਾਇਰਸ ਦੀ ਪੁਸ਼ਟੀ ਹੋਈ ਸੀ। ਉਸ ਦਾ ਇਲਾਜ ਕੇਜੀਐੱਮਯੂ ‘ਚ ਚੱਲ ਰਿਹਾ ਹੈ। ਉੱਥੇ ਹੀ 18 ਦਿਨ ਤੋਂ ਬਾਅਦ ਮਹਿਲਾ ਦੇ ਸੱਸ-ਸਹੁਰੇ ‘ਚ ਕੋਰੋਨਾ ਵਾਇਰਸ ਮਿਲਿਆ ਸੀ। ਉਨ੍ਹਾਂ ਦਾ ਇਲਾਜ ਕਮਾਂਡ ਹਸਪਤਾਲ ‘ਚ ਚੱਲ ਰਿਹਾ ਹੈ।

ਹੁਣ ਮਹਿਲਾ ਦੇ ਢਾਈ ਸਾਲਾਂ ਬੱਚੇ ‘ਚ ਵਾਇਰਸ ਦੀ ਪੁਸ਼ਟੀ ਹੋਈ। ਬੱਚੇ ਨੂੰ ਕੇਜੀਐੱਮਯੂ ਦੇ ਆਈਸੋਲੇਸ਼ਨ ਵਾਰਡ’ਚ ਭਾਰਤੀ ਕੀਤਾ ਗਿਆ ਹੈ।

Share this Article
Leave a comment