‘ਆਪ’ ਦੇ ਵਧ ਰਹੇ ਕਦਮਾਂ ਤੋੰ ਡਰ ਰਹੀ ਹੈ ਬੀਜੇਪੀ – ਸਿਸੋਦੀਆ

TeamGlobalPunjab
1 Min Read

ਦਿੱਲੀ  – ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ  ਬੀਤੇ ਕੱਲ੍ਹ  ਕੇਂਦਰ ਦੇ ਗ੍ਰਹਿ ਮੰਤਰੀ  ਅਮਿਤ ਸ਼ਾਹ ਵੱਲੋਂ  ਚੰਡੀਗੜ੍ਹ ਦੇ ਮੁਲਾਜ਼ਮਾਂ  ਲਈ ਸਰਵਿਸ ਰੂਲ  ਕੇਂਦਰ ਮੁਤਾਬਕ  ਕੀਤੇ ਜਾਣ ਨੂੰ ਲੈ ਕੇ ਟਵੀਟ ਕੀਤਾ ਹੈ।

ਸਿਸੋਦੀਆ ਨੇ ਲਿਖਿਆ ਹੈ ਕਿ  ਭਾਰਤੀ ਜਨਤਾ ਪਾਰਟੀ ਨੁੂੰ ਆਮ ਆਦਮੀ ਪਾਰਟੀ ਦੇ  ਵੱਧ ਰਹੇ ਕਦਮਾਂ  ਨੇ ਸ਼ਾਇਦ ਖ਼ੌਫ਼ਜ਼ਦਾ ਕਰ ਦਿੱਤਾ ਹੈ।  ਕਾਂਗਰਸ ਪਾਰਟੀ ਵੱਲੋਂ ਵੀ  ਇਸ ਮੁੱਦੇ ਨੂੰ ਲੈ ਕੇ  ਬਿਆਨ ਜਾਰੀ ਕੀਤੇ ਗਏ ਹਨ  ਅਤੇ ਕਾਂਗਰਸ ਨੇ ਬੇਨਤੀ ਕਰਦਿਆਂ ਕਿਹਾ ਹੈ  ਕਿ ਇਸ ਮਾਮਲੇ ਚ ਭਗਵੰਤ ਮਾਨ ਵੱਲੋਂ ਕਦਮ ਚੁੱਕੇ ਜਾਣੇ ਚਾਹੀਦੇ ਹਨ।
ਡਿਪਟੀ ਮੁੱਖ ਮੰਤਰੀ ਦਿੱਲੀ  ਮਨੀਸ਼ ਸਿਸੋਦੀਆ ਨੇ ਕਿਹਾ ਕਿ  ਪੰਜਾਬ ਵਿੱਚ  2017 ਤੋਂ 2022 ਤੱਕ ਕਾਂਗਰਸ ਪਾਰਟੀ ਦੀ ਸਰਕਾਰ ਸੀ  ਪਰ ਉਸ ਸਮੇਂ  ਭਾਰਤੀ ਜਨਤਾ ਪਾਰਟੀ ਨੇ ਚੰਡੀਗੜ੍ਹ ਤੇ ਅਜਿਹਾ  ਦਾ ਕੰਟਰੋਲ ਨਹੀਂ ਲਿਆ ਸੀ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੇ ਹੀ  ਅਮਿਤ ਸ਼ਾਹ ਨੇ  ਸਰਕਾਰੀ ਮੁਲਾਜ਼ਮਾਂ ਦੇ ਸਰਵਿਸ ਰੂਲ ਨੂੰ ਕੇਂਦਰ ਮੁਤਾਬਕ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਲੱਗਦਾ ਹੈ ਕਿ  ਭਾਰਤੀ ਜਨਤਾ ਪਾਰਟੀ ਨੁੂੰ ਆਮ ਆਦਮੀ ਪਾਰਟੀ ਦੇ ਵਧ ਰਹੇ ਕਦਮਾਂ ਤੋਂ ਡਰ ਲੱਗ ਰਿਹਾ ਹੈ।

Share this Article
Leave a comment