ਦਿੱਲੀ ਚੋਣਾਂ: ਬੀਜੇਪੀ ਨੇ ਤੇਜਿੰਦਰਪਾਲ ਸਿੰਘ ਬੱਗਾ ਨੂੰ ਹਰੀ ਨਗਰ ਸੀਟ ਤੋਂ ਦਿੱਤੀ ਟਿਕਟ

TeamGlobalPunjab
1 Min Read

ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਲਈ ਬੀਜੇਪੀ ਨੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਸੋਮਵਾਰ ਦੇਰ ਰਾਤ ਬੀਜੇਪੀ ਵੱਲੋਂ ਜਾਰੀ ਲਿਸਟ ਵਿੱਚ 10 ਸੀਟਾਂ ‘ਤੇ ਉਮੀਦਵਾਰਾਂ ਦੇ ਨਾਮ ਦਾ ਐਲਾਨ ਕੀਤਾ ਗਿਆ ਹੈ। ਇਸ ਲਿਸਟ ਵਿੱਚ ਬੀਜੇਪੀ ਬੁਲਾਰੇ ਤੇਜਿੰਦਰਪਾਲ ਸਿੰਘ ਬੱਗਾ ਦਾ ਨਾਮ ਵੀ ਸ਼ਾਮਲ ਹੈ। ਉਨ੍ਹਾਂ ਨੂੰ ਹਰਿਨਗਰ ਤੋਂ ਪਾਰਟੀ ਨੇ ਆਪਣਾ ਉਮੀਵਾਰ ਬਣਾਇਆ ਹੈ।

ਦੱਸਿਆ ਜਾ ਰਿਹਾ ਹੈ ਕਿ ਬੱਗਾ ਨੂੰ ਅਕਾਲੀ ਦਲ ਦੀ ਸੀਟ ਖਾਲੀ ਹੋਣ ਦਾ ਫਾਇਦਾ ਮਿਲਿਆ ਹੈ। ਧਿਆਨ ਯੋਗ ਹੈ ਕਿ ਬੀਜੇਪੀ ਦੇ ਨਾਲ ਮੀਟਿੰਗ ਵਿੱਚ ਅਕਾਲੀ ਦਲ ਨੇ ਨਾਗਰਿਕਤਾ ਸੋਧ ਐਕਟ ਉੱਤੇ ਆਪਣਾ ਸਟੈਂਡ ਨਾਂ ਬਦਲਣ ਨੂੰ ਕਹਿ ਕੇ ਸੋਮਵਾਰ ਨੂੰ ਐਲਾਨ ਕਰ ਦਿੱਤਾ ਸੀ ਕਿ ਉਹ ਦਿੱਲੀ ਵਿਧਾਨ ਸਭਾ ਚੋਣ ਨਹੀਂ ਲੜੇਗਾ।

ਅਜਿਹੇ ਵਿੱਚ ਬੀਜੇਪੀ ਇਸ ਵਾਰ ਇਕੱਲਾ ਚੋਣ ਮੈਦਾਨ ਵਿੱਚ ਹੈ। ਦੂਜੀ ਲਿਸਟ ਵਿੱਚ ਬੱਗਾ ਤੋਂ ਇਲਾਵਾ ਦਿੱਲੀ ਬੀਜੇਪੀ ਦੇ ਪੁਰਵਾਂਚਲ ਮੋਰਚੇ ਦੇ ਪ੍ਰਧਾਨ ਮਨੀਸ਼ ਸਿੰਘ ਨੂੰ ਵੀ ਟਿਕਟ ਦਿੱਤੀ ਗਈ ਹੈ। ਮਨੀਸ਼ ਪਟਪੜਗੰਜ ਤੋਂ ਟਿਕਟ ਦੀ ਰੇਸ ਵਿੱਚ ਸਨ ਪਰ ਉਨ੍ਹਾਂ ਨੂੰ ਦਿੱਲੀ ਕੈਂਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਧਿਆਨ ਯੋਗ ਹੈ ਕਿ ਬੀਜੇਪੀ 57 ਉਮੀਦਵਾਰਾਂ ਦੇ ਨਾਮ ਦਾ ਐਲਾਨ ਪਹਿਲਾਂ ਹੀ ਕਰ ਚੁੱਕੀ ਹੈ।

Share this Article
Leave a comment