ਚੰਡੀਗੜ੍ਹ ਭਾਜਪਾ ਪ੍ਰਧਾਨ ਅਰੁਣ ਸੂਦ ਦੀ ਪਤਨੀ ਕੋਰੋਨਾ ਪਾਜ਼ਿਟਿਵ

TeamGlobalPunjab
1 Min Read

ਚੰਡੀਗੜ੍ਹ: ਭਾਜਪਾ ਪ੍ਰਧਾਨ ਅਰੁਣ ਸੂਦ ਦੀ ਪਤਨੀ ਅੰਬਿਕਾ ਸੂਦ ਕੋਰੋਨਾ ਪਾਜ਼ਿਟਿਵ ਪਾਈ ਗਈ ਹਨ। ਹਾਲਾਂਕਿ ਪਰਿਵਾਰ ਦੇ ਬਾਕੀ ਮੈਬਰਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਪਰ ਸਾਵਧਾਨੀ ਲਈ ਅਰੁਣ ਸੂਦ ਪੂਰੇ ਪਰਿਵਾਰ ਸਣੇ ਕੁਆਰੰਟੀਨ ਹੋ ਗਏ ਹਨ। ਸੈਕਟਰ 37 ਸਥਿਤ ਉਨ੍ਹਾਂ ਦੇ ਘਰ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ।

ਅਰੁਣ ਸੂਦ ਨੇ ਖੁਦ ਫੇਸਬੁਕ ‘ਤੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਭਾਜਪਾ ਕਰਮਚਾਰੀਆਂ ਨੂੰ ਕਿਹਾ ਹੈ ਕਿ ਅਗਲੇ 14 ਦਿਨਾਂ ਤੱਕ ਉਹ ਸਿਰਫ ਫੋਨ ‘ਤੇ ਜਾਂ ਵਰਚੁਅਲ ਤਰੀਕੇ ਨਾਲ ਸਭ ਦੇ ਸੰਪਰਕ ਵਿੱਚ ਰਹਿਣਗੇ। ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਸੈਕਟਰ 33 ਸਥਿਤ ਭਾਜਪਾ ਦਫ਼ਤਰ ਵੀ 22 ਜੁਲਾਈ ਤੋਂ ਬੰਦ ਕਰ ਦਿੱਤਾ ਗਿਆ ਸੀ।

ਸੂਦ ਨੇ ਦੱਸਿਆ ਕਿ ਕੋਰੋਨਾ ਦੇ ਲੱਛਣ ਸਾਹਮਣੇ ਆਉਣ ਤੋਂ ਬਾਅਦ 21 ਜੁਲਾਈ ਨੂੰ ਉਨ੍ਹਾਂ ਨੇ ਖੁਦ ਨੂੰ ਪਰਿਵਾਰ ਸਣੇ ਹੋਮ ਕੁਆਰੰਟੀਨ ਕਰ ਲਿਆ ਸੀ। 23 ਜੁਲਾਈ ਨੂੰ ਉਨ੍ਹਾਂ ਨੇ ਟੈਸਟ ਕਰਵਾਇਆ ਸੀ ਜਿਸ ਦੀ ਰਿਪੋਰਟ 24 ਜੁਲਾਈ ਨੂੰ ਨੈਗੇਟਿਵ ਆਈ। ਪਰ ਉਨ੍ਹਾਂ ਦੀ ਪਤਨੀ ਦੀ ਰਿਪੋਰਟ ਪਾਜ਼ਿਟਿਵ ਆਈ ਹੈ।

Share this Article
Leave a comment