ਭੋਪਾਲ: – ਭਾਜਪਾ ਸਾਂਸਦ ਸਾਧਵੀ ਪ੍ਰਗਿਆ ਠਾਕੁਰ ਦੀ ਸਿਹਤ ਖਰਾਬ ਹੋ ਗਈ ਹੈ ਤੇ ਉਨ੍ਹਾਂ ਨੂੰ ਚਾਰਟਡ ਪਲੇਨ ਰਾਹੀਂ ਇਲਾਜ ਲਈ ਮੁੰਬਈ ਲਿਜਾਇਆ ਗਿਆ। ਸਾਂਸਦ ਪ੍ਰਗਿਆ ਨੂੰ ਸਾਹ ਲੈਣ ‘ਚ ਤਕਲੀਫ਼ ਸੀ।
ਸਾਂਸਦ ਪ੍ਰਗਿਆ ਨੂੰ ਕੋਕੀਲਾਬੇਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਠਾਕੁਰ ਨੂੰ 19 ਫਰਵਰੀ ਨੂੰ ਨਵੀਂ ਦਿੱਲੀ ਦੇ ਐਮਜ਼ ‘ਚ ਵੀ ਦਾਖਲ ਕਰਵਾਇਆ ਗਿਆ ਸੀ।