ਬੀਜੇਪੀ ਕੌਮੀ ਪ੍ਰਧਾਨ ਜੇ.ਪੀ ਨੱਡਾ ਦੇ ਕਾਫਿਲੇ ‘ਤੇ ਹਮਲਾ, ਟੁੱਟੇ ਗੱਡੀ ਦੇ ਸ਼ੀਸ਼ੇ

TeamGlobalPunjab
1 Min Read

ਕੋਲਕਾਤਾ : ਦਿੱਲੀ ਵਿੱਚ ਕਿਸਾਨ ਅੰਦੋਲਨ ਤੇ ਪੱਛਮ ਬੰਗਾਲ ਵਿੱਚ ਵਿਧਾਨ ਸਭਾ ਚੋਣ ਪ੍ਰਚਾਰ ਜ਼ੋਰਾਂ ‘ਤੇ ਹੈ। ਬੀਜੇਪੀ ਵੱਲੋਂ ਵੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਬੀਜੇਪੀ ਦੇ ਕੌਮੀ ਪ੍ਰਧਾਨ ਜੇ.ਪੀ ਨੱਡਾ ਦਾ ਅੱਜ ਬੰਗਾਲ ‘ਚ ਦੂਸਰਾ ਦੌਰਾ ਹੈ। ਜਿਸ ਦੌਰਾਨ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨ ਪਿਆ ਹੈ। ਪ੍ਰਚਾਰ ਲਈ ਜਾ ਰਹੇ ਜੇ.ਪੀ ਨੱਡਾ ਦੇ ਕਾਫਿਲੇ ‘ਤੇ ਹਮਲਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।

ਬੀਜੇਪੀ ਪ੍ਰਧਾਨ ਡਾਇਮੰਡ ਹਾਰਬਰ ਤੋਂ ਨਿਕਲ ਰਹੇ ਸਨ ਤਾਂ ਉਹਨਾਂ ਦਾ ਵਿਰੋਧ ਕਰਨ ਵਾਲਿਆਂ ਨੇ ਕਾਫਿਲੇ ਨੂੰ ਘੇਰ ਲਿਆ। ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਗੱਡੀਆਂ ‘ਤੇ ਪੱਥਰਬਾਜ਼ੀ ਵੀ ਕੀਤੀ।

ਇਸ ਕਾਫਿਲੇ ‘ਚ ਸ਼ਾਮਿਲ ਭਾਜਪਾ ਦੇ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਯ ਦੀ ਗੱਡੀ ਦਾ ਸ਼ੀਸ਼ਾ ਟੁੱਟ ਗਿਆ। ਦੋਵੇਂ ਆਗੂ ਪਾਰਟੀ ਵਰਕਰਾਂ ਦੀ ਇਕ ਬੈਠਕ ਨੂੰ ਸੰਬੋਧਿਤ ਕਰਨ ਲਈ ਦੱਖਣੀ 24 ਪਰਗਨਾ ਜਾ ਰਹੇ ਹਨ। ਇਹ ਪ੍ਰਦਰਸ਼ਨਕਾਰੀ ਜੇ.ਪੀ ਨੱਡਾ ਦੀ ਬੰਗਾਲ ਫੇਰੀ ਨੂੰ ਲੈ ਕੇ ਵਿਰੋਧ ਕਰ ਰਹੇ ਹਨ।

- Advertisement -

Share this Article
Leave a comment