ਦੇਹਰਾਦੂਨ: ਮੁੰਬਈ ਤੋਂ ਦੇਹਰਾਦੂਨ ਜਾ ਰਹੀ ਇੰਡੀਗੋ ਏਅਰਲਾਈਨਜ਼ ਦੀ ਇੱਕ ਉਡਾਣ ਨੂੰ ਪੰਛੀ ਟਕਰਾਉਣ ਕਾਰਨ ਨੁਕਸਾਨ ਪਹੁੰਚਿਆ ਹੈ। ਬਾਅਦ ਵਿੱਚ ਉਡਾਣ ਨੂੰ ਸੁਰੱਖਿਅਤ ਉਤਾਰਿਆ ਗਿਆ ਅਤੇ ਜਾਂਚ ਕੀਤੀ ਗਈ। ਉਡਾਣ ਵਿੱਚ 186 ਯਾਤਰੀ ਸਵਾਰ ਸਨ। ਉਡਾਣ ਦੇ ਅਗਲੇ ਹਿੱਸੇ ਨੂੰ ਕੁਝ ਨੁਕਸਾਨ ਹੋਣ ਦੀ ਖ਼ਬਰ ਹੈ।
ਦੱਸ ਦਈਏ ਇੰਡੀਗੋ ਫਲਾਈਟ ਨੰਬਰ IGO-5032 ਬੀਤੀ ਸ਼ਾਮ ਮੁੰਬਈ ਤੋਂ ਦੇਹਰਾਦੂਨ ਜਾ ਰਿਹਾ ਸੀ ਤਾਂ ਹਵਾਈ ਅੱਡੇ ‘ਤੇ ਉਤਰਨ ਤੋਂ ਪਹਿਲਾਂ ਇੱਕ ਪੰਛੀ ਜਹਾਜ ਨਾਲ ਟਕਰਾ ਗਿਆ। ਇਸ ਦੌਰਾਨ ਇਸ ਉਡਾਣ ਤੋਂ ਵਾਪਸ ਆ ਰਹੇ ਯਾਤਰੀਆਂ ਨੂੰ ਦੂਜੀ ਉਡਾਣ ਰਾਹੀਂ ਭੇਜ ਦਿੱਤਾ ਗਿਆ।
ਦੇਹਰਾਦੂਨ ਹਵਾਈ ਅੱਡੇ ਦੇ ਡਾਇਰੈਕਟਰ ਭੁਪੇਸ਼ ਨੇਗੀ ਨੇ ਕਿਹਾ ਕਿ ਸ਼ਾਮ 6:40 ਵਜੇ, ਮੁੰਬਈ ਤੋਂ ਦੇਹਰਾਦੂਨ ਆ ਰਹੇ ਇੰਡੀਗੋ ਫਲਾਈਟ ਨੰਬਰ IGO 5032, ਇੱਕ ਏਅਰਬੱਸ 320 ਜਹਾਜ਼ ‘ਤੇ ਪੰਛੀ ਟਕਰਾਉਣ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਜਹਾਜ਼ ਨੂੰ ਸੁਰੱਖਿਅਤ ਢੰਗ ਨਾਲ ਉਤਾਰਿਆ ਗਿਆ ਅਤੇ ਚੈਕਿੰਗ ਕੀਤੀ ਗਈ।
ਗੱਲਬਾਤ ਕਰਦਿਆਂ ਹਵਾਈ ਅੱਡੇ ਦੇ ਡਾਇਰੈਕਟਰ ਨੇ ਦੱਸਿਆ ਕਿ ਲੈਂਡਿੰਗ ਦੌਰਾਨ ਸ਼ੱਕੀ ਪੰਛੀ ਦੇ ਟਕਰਾਉਣ ਦੀ ਰਿਪੋਰਟ ਮਿਲੀ ਸੀ। ਬਾਅਦ ਵਿੱਚ ਉਡਾਣ ਨੂੰ ਉਤਾਰਿਆ ਗਿਆ ਅਤੇ ਜਾਂਚ ਕੀਤੀ ਗਈ। ਲੈਂਡਿੰਗ ‘ਤੇ, ਰਨਵੇਅ ‘ਤੇ ਜਾਂ ਹਵਾਈ ਅੱਡੇ ਦੇ ਘੇਰੇ ਦੇ ਅੰਦਰ ਕੁਝ ਵੀ ਨਹੀਂ ਮਿਲਿਆ। ਬਾਅਦ ਵਿੱਚ ਉਡਾਣ ਨੂੰ ਹਵਾਈ ਅੱਡੇ ‘ਤੇ ਹੀ ਪਾਰਕ ਕਰ ਦਿੱਤਾ ਗਿਆ। ਉਡਾਣ ਮੁੰਬਈ ਵਾਪਸ ਜਾਣ ਵਾਲੀ ਸੀ। ਇਸ ਲਈ ਸਾਰੇ ਯਾਤਰੀਆਂ ਲਈ ਇੱਕ ਵਿਕਲਪਿਕ ਉਡਾਣ ਦਾ ਪ੍ਰਬੰਧ ਕੀਤਾ ਗਿਆ। ਫਿਰ ਯਾਤਰੀਆਂ ਨੂੰ ਇੱਕ ਹੋਰ ਉਡਾਣ ਰਾਹੀਂ ਮੁੰਬਈ ਭੇਜਿਆ ਗਿਆ।
ਬੀਤੀ 28 ਅਕਤੂਬਰ ਨੂੰ ਵੀ ਇਕ ਅਜੈ ਹੀ ਘਟਨਾ ਸਾਹਮਣੇ ਆਈ ਸੀ ਜਦ ਸ਼ਾਮ 6 ਵਜੇ ਦੇ ਕਰੀਬ ਦੇਹਰਾਦੂਨ ਤੋਂ ਬੰਗਲੌਰ ਜਾ ਰਹੀ ਇੰਡੀਗੋ ਦੀ ਇੱਕ ਉਡਾਣ ਨੂੰ ਪੰਛੀ ਨੇ ਟੱਕਰ ਮਾਰ ਦਿੱਤੀ। ਇੱਕ ਪੰਛੀ ਖੱਬੇ ਇੰਜਣ ਨਾਲ ਟਕਰਾ ਗਿਆ ਸੀ ਜਿਸ ਕਾਰਨ ਇੰਜਣ ‘ਚੋ ਇੱਕ ਉੱਚੀ ਆਵਾਜ਼ ਆਉਣੀ ਸ਼ੁਰੂ ਹੋ ਗਈ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

