ਨਵੀਂ ਦਿੱਲੀ – ਦੇਸ਼ ਦੇ ਦਸ ਰਾਜਾਂ ’ਚ ਬਰਡ ਫਲੂ ਦੇ ਫੈਲਣ ਤੋਂ ਬਾਅਦ ਕੇਂਦਰ ਸਰਕਾਰ ਨੇ ਬੀਤੇ ਮੰਗਲਵਾਰ ਨੂੰ ਜਾਂਚ ਸੰਬੰਧੀ ਪ੍ਰੋਟੋਕੋਲ ਵਾਰੇ ਸਲਾਹ ਜਾਰੀ ਕੀਤਾ ਹੈ ਤੇ ਕਿਹਾ ਪੀਪੀਈ ਕਿੱਟਾਂ ਤੇ ਹੋਰ ਉਪਕਰਣਾਂ ਨੂੰ ਨਾਲ ਰੱਖਿਆ ਜਾਵੇ।
ਦੱਸ ਦਈਏ ਬੀਤੇ ਸੋਮਵਾਰ ਤੱਕ, ਦਿੱਲੀ, ਮਹਾਰਾਸ਼ਟਰ, ਉਤਰਾਖੰਡ, ਉੱਤਰ ਪ੍ਰਦੇਸ਼, ਕੇਰਲ, ਰਾਜਸਥਾਨ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਹਰਿਆਣਾ ਤੇ ਗੁਜਰਾਤ ’ਚ ਬਰਡ ਫਲੂ ਫੈਲਣ ਦੀ ਪੁਸ਼ਟੀ ਹੋਈ ਹੈ। ਬਰਡ ਫਲੂ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲੇ ਦੇ ਕਾਨਪੁਰ, ਜਗਨੋਲੀ ਤੇ ਫਤਿਹਪੁਰ ਪਿੰਡ ਦੇ ਚਿੜੀਆਘਰ ’ਚ ਵੀ ਪਾਇਆ ਗਿਆ ਹੈ।
ਇਸਤੋਂ ਇਲਾਵਾ ਭੋਪਾਲ ਦੀ ਲੈਬ ਤੋਂ ਮਿਲੀ ਰਿਪੋਰਟ ਤੋਂ ਬਾਅਦ ਮੱਧ ਪ੍ਰਦੇਸ਼ ਦੇ ਝਾਬੂਆ ਜ਼ਿਲ੍ਹੇ ’ਚ ਏਵੀਅਨ ਇਨਫਲੂਐਂਜ਼ਾ (ਬਰਡ ਫਲੂ) ਦੀ ਪੁਸ਼ਟੀ ਹੋਈ ਹੈ। ਬਰਡ ਫਲੂ ਵਾਰੇ ਜਾਗਰੂਕਤਾ ਲੋਕਾਂ ’ਚ ਫੈਲਾਈ ਜਾ ਰਹੀ ਹੈ। ਰਾਜਾਂ ਨੂੰ ਪੀਪੀਈ ਕਿੱਟਾਂ ਤੇ ਹੋਰ ਉਪਕਰਣਾਂ ਦੀ ਕਾਫ਼ੀ ਮਾਤਰਾ ਰੱਖਣ ਲਈ ਕਿਹਾ ਗਿਆ ਹੈ।