ਮੁਖਤਾਰ ਅੰਸਾਰੀ ਦੇ ਮਸਲੇ ਤੇ ਬਿਕਰਮ ਮਜੀਠੀਆ ਨੇ ਕੀਤੇ ਹੈਰਾਨੀਜਨਕ ਖੁਲਾਸੇ

TeamGlobalPunjab
2 Min Read

ਚੰਡੀਗੜ੍ਹ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਕੈਪਟਨ ਸਰਕਾਰ ਨੂੰ ਵਿਰੋਧੀਆਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਚੱਲਦਿਆਂ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਕੈਪਟਨ ਸਰਕਾਰ ਤੇ ਸਵਾਲ ਖੜ੍ਹੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕੋਈ ਸਮਾਂ ਹੁੰਦਾ ਸੀ ਕਿ ਪੰਜਾਬ ਦੇ ਵਿਚੋਂ ਗੈਂਗਸਟਰ ਭੱਜ ਕੇ ਉੱਤਰ ਪ੍ਰਦੇਸ਼ ਵਰਗੇ ਰਾਜਾਂ ਦੇ ਵਿੱਚ ਜਾ ਕੇ ਪਨਾਹ ਲੈਂਦੇ ਸਨ ਪਰ ਅੱਜ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ । ਇਸ ਮੌਕੇ ਉਨ੍ਹਾਂ ਖ਼ਤਰਨਾਕ ਗੈਗਸਟਰ ਮੁਖਤਾਰ ਅੰਸਾਰੀ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ। ਮਜੀਠੀਆ ਨੇ ਕਿਹਾ ਕਿ ਅੰਸਾਰੀ ਤੇ ਯੂ ਪੀ ਬਿਹਾਰ ਜਿਹੇ ਰਾਜਾਂ ਦੇ ਵਿੱਚ ਕਈ ਤਰ੍ਹਾਂ ਦੇ ਪਰਚੇ ਦਰਜ ਹਨ । ਇਸ ਮੌਕੇ ਮਜੀਠੀਆ ਨੇ ਅੰਸਾਰੀ ਦੀ ਗ੍ਰਿਫਤਾਰੀ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਚੁੱਕੇ । ਮਜੀਠੀਆ ਨੇ ਕਿਹਾ ਕਿ ਅੰਸਾਰੀ ਦੇ ਖ਼ਿਲਾਫ਼ ਚਲਾਨ ਪੇਸ਼ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਉਸ ਦੀ ਜ਼ਮਾਨਤ ਹੋ ਸਕਦੀ ਹੈ ਪਰ ਅੰਸਾਰੀ ਵੱਲੋਂ ਖ਼ੁਦ ਵੀ ਜ਼ਮਾਨਤ ਨਹੀਂ ਲਈ ਗਈ। ਉਨ੍ਹਾਂ ਸਵਾਲ ਚੁੱਕੇ ਕਿ ਅਜਿਹੇ ਕੀ ਕਾਰਨ ਹਨ ਕਿ ਅੰਸਾਰੀ ਵੀ ਨਹੀਂ ਲੈ ਰਿਹਾ ।

ਇਸ ਮੌਕੇ ਬੋਲਦਿਆਂ ਬਿਕਰਮ ਮਜੀਠੀਆ ਨੇ ਕਿਸਾਨੀ ਮਸਲਿਆਂ ਤੇ ਵੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਹ ਮਸਲਾ ਹੱਲ ਕਰਨ ਦੇ ਲਈ ਸੀਰੀਅਸ ਨਹੀਂ ਹੈ। ਬਿਕਰਮ ਮਜੀਠੀਆ ਨੇ ਕਿਹਾ ਕਿ  ਰਾਜਪਾਲ ਕੋਲ ਜਾ ਕੇ ਸਿਰਫ ਡਰਾਮਾ ਰਚਿਆ ਗਿਆ ਸੀ।

Share this Article
Leave a comment