ਚੰਡੀਗੜ੍ਹ: ਪੰਜਾਬ ਦੇ ਇੱਕ ਕੈਬਨਿਟ ਮੰਤਰੀ ਦੀ ਅਸ਼ਲੀਲ ਵੀਡੀਓ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਦੇ ਹੱਥ ਲੱਗ ਗਈ ਹੈ। ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਮੰਤਰੀ ਖਿਲਾਫ਼ ਕਾਰਵਾਈ ਕਰਨ ਲਈ ਕਿਹਾ ਹੈ।
ਅੱਜ ਬਿਕਰਮ ਸਿੰਘ ਮਜੀਠੀਆ ਨੇ ਖੁਲਾਸਾ ਕੀਤਾ ਕਿ ਲਾਲ ਚੰਦ ਕਟਾਰੂਚੱਕ ਤੋਂ ਬਾਅਦ ਪੰਜਾਬ ਕੈਬਿਨਟ ਦੀ ਇੱਕ ਹੋਰ ਮੰਤਰੀ ਦੀ ਵੀਡੀਓ ਮੇਰੇ ਕੋਲ ਪਹੁੰਚੀ ਹੈ। ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਬਗੈਰ ਨਾਮ ਲਏ ਕਿਹਾ ਕਿ ਇਹ ਮੰਤਰੀ ਮਾਲਵੇ ਦੇ ਨਾਲ ਨਾਲ ਮਾਝੇ ਵਿੱਚ ਵੀ ਐਕਟਿਵ ਹੈ।
ਇਸ ਦੀ ਵੀਡੀਓ ਮੈਨੂੰ ਕਿਸੇ ਨੇ ਇੱਕ ਨਿੱਜੀ ਪ੍ਰੋਗਰਾਮ ਵਿੱਚ ਦਿੱਤੀ ਸੀ। ਜਿਸ ਨੂੰ ਦੇਖ ਕੇ ਮੈਂ ਇਸ ਵੀਡੀਓ ਨੂੰ ਪੈਨ ਡਰਾਈਵ ਵਿੱਚ ਸੇਵ ਕਰਕੇ ਗਿਫ਼ਟ ਪੈਕ ਕਰ ਲਿਆ ਸੀ। ਅੱਜ ਮੀਜੀਠੀਆ ਓਹੀ ਪੈਨ ਡਰਾਈਵ ਗਿਫ਼ਟ ਪੈਕ ਵਿੱਚ ਲੈ ਕੇ ਚੰਡੀਗੜ੍ਹ ਆਪਣੇ ਹੈੱਡ ਆਫਿਸ ਪਹੁੰਚੇ ਅਤੇ ਪ੍ਰੈਸ ਕਾਨਫੰਰਸ ਕੀਤੀ। ਬਿਕਰਮ ਮਜੀਠੀਆ ਨੇ ਕਿਹਾ ਕਿ ਮੈਂ ਹਾਲੇ ਤੱਕ ਇਹ ਵੀਡੀਓ ਜਨਤਕ ਨਹੀਂ ਕਰਾਂਗਾ। ਕਿਉਂਕਿ ਇਸ ਦੀ ਜਾਣਕਾਰੀ ਸੀਐਮ ਭਗਵੰਤ ਮਾਨ ਨੂੰ ਵੀ ਹੈ। ਇਸ ਲਈ ਮੈਂ ਇੰਤਜ਼ਾਰ ਕਰਾਂਗਾ ਕਿ ਸੀਐਮ ਭਗਵੰਤ ਮਾਨ ਉਸ ਮੰਤਰੀ ਖਿਲਾਫ਼ ਕਾਰਵਾਈ ਕਰੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।