ਹੈਰਾਨੀਜਨਕ : ਜੇਕਰ ਪੁਲਿਸ ਅਧਿਕਾਰੀ ਨੂੰ ਚਾਹੀਦੀ ਹੈ ਛੁੱਟੀ ਤਾਂ ਖਾਣੀ ਪਵੇਗੀ ਆਹ ਇਹ ਕਸਮ!

TeamGlobalPunjab
2 Min Read

ਨੌਕਰੀ ਤੋਂ ਛੁੱਟੀ ਲੈਣ ਲਈ ਹਰ ਕੋਈ ਤਰ੍ਹਾਂ ਤਰ੍ਹਾਂ ਦੇ ਬਹਾਨਿਆਂ ਦਾ ਇਸਤੇਮਾਲ ਕਰਦਾ ਹੈ ਅਤੇ ਅਜਿਹਾ ਕਰਕੇ ਕਈ ਵਾਰ ਛੁੱਟੀ ਮਿਲ ਵੀ ਜਾਂਦੀ ਹੈ ਪਰ ਕਈ ਵਾਰ ਇਨ੍ਹਾਂ ਦਾ ਕੋਈ ਫਾਇਦਾ ਨਹੀਂ ਮਿਲਦਾ।  ਇੱਥੇ ਹੀ ਬੱਸ ਨਹੀ ਜੇਕਰ ਕਰਮਚਾਰੀ ਛੁੱਟੀ ਲੈਣ ਲਈ ਤਰ੍ਹਾਂ ਤਰ੍ਹਾਂ ਦੇ ਬਹਾਨੇ ਬਣਾਉਂਦਾ ਹੈ ਤਾਂ ਉੱਚ ਅਧਿਕਾਰੀ ਵੀ ਛੁੱਟੀ ਨਾ ਦੇਣ ਲਈ ਤਰ੍ਹਾਂ ਤਰ੍ਹਾਂ ਦੇ ਬਹਾਨਿਆਂ ਦਾ ਇਸਤੇਮਾਲ ਕਰਦੇ ਹਨ ਅਤੇ  ਵੱਖਰੇ ਵੱਖਰੇ ਕਨੂੰਨ ਬਣਾਉਂਦੇ ਹਨ। ਇਸੇ ਸਿਲਸਿਲੇ ‘ਚ ਇੱਕ ਅਜਿਹਾ ਕਨੂੰਨ ਸਾਹਮਣੇ ਆਇਆ ਹੈ ਜਿਸ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।

ਦਰਅਸਲ ਬਿਹਾਰ ‘ਚ ਚਾਰ ਦਿਨਾਂ ਕਾਰਤਿਕ ਛੱਠ ਦਾ ਤਿਉਹਾਰ ਵੀਰਵਾਰ ਨੂੰ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇਹ ਤਿਉਹਾਰ ਬਿਹਾਰ ‘ਚ ਬੜੇ ਜੋਰਾਂ ਸ਼ੋਰਾਂ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਜਿਆਦਾਤਰ ਕਰਮਚਾਰੀ ਛੁੱਟੀ ਦੀ ਮੰਗ ਕਰਦੇ ਹਨ। ਇਸੇ ਨੂੰ ਰੋਕਣ ਦੇ ਲਈ ਮੀਡੀਆ ਰਿਪੋਰਟਾਂ ਮੁਤਾਬਿਕ ਬਿਹਾਰ ਪੁਲਿਸ ਵੱਲੋਂ ਇੱਕ ਨਵਾਂ ਕਨੂੰਨ ਬਣਾਇਆ ਗਿਆ ਹੈ।

ਜਾਣਕਾਰੀ ਮੁਤਾਬਿਕ ਬਿਹਾਰ ‘ਚ ਪੁਲਿਸ ਕਰਮਚਾਰੀ ਵਰਤ ਰੱਖਣ ਦਾ ਬਹਾਨਾਂ ਬਣਾ ਕੇ ਛੁੱਟੀ ਦੀ ਮੰਗ ਕਰਦੇ ਹਨ। ਮੀਡੀਆ ਰਿਪੋਰਟਾਂ ਮੁਤਾਬਿਕ ਇਨ੍ਹਾਂ ਬਹਾਨਿਆਂ ਤੋਂ ਬਚਣ ਦੇ ਲਈ ਇਹ ਨਿਯਮ ਬਣਾਇਆ ਗਿਆ ਹੈ ਕਿ ਜਿਸ ਕਰਮਚਾਰੀ ਨੇ ਵਰਤ ਰੱਖਣ ਲਈ ਛੁੱਟੀ ਲੈਣੀ ਹੈ ਉਸ ਨੂੰ ਪਹਿਲਾਂ ਕਸਮ ਖਾਣੀ ਪਵੇਗੀ ਭਾਵ ਕਸਮ ਵਾਲੇ ਪੱਤਰ ‘ਤੇ ਦਸਤਖਤ ਕਰਨੇ ਪੈਣਗੇ।

ਇੱਥੇ ਹੀ ਬੱਸ ਨਹੀਂ ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਪੁਲਿਸ ਕਰਮੀਆਂ ਕਸਮ ਖਾਣ ਦੇ ਨਾਲ ਨਾਲ ਇਹ ਵੀ ਦੱਸਣਾ ਪਵੇਗਾ ਕਿ ਉਹ ਕਿੰਨੇ ਸਾਲਾਂ ਤੋਂ ਛਠ ਮਾਤਾ ਦਾ ਇਹ ਵਰਤ ਰੱਖ ਰਿਹਾ ਹੈ। ਰਿਪੋਰਟਾਂ ਮੁਤਾਬਿਕ ਕਈ ਪੁਲਿਸ ਦੇ ਜਵਾਨ ਵਰਤ ਦਾ ਝੂਠਾ ਬਹਾਨਾ ਬਣਾ ਕੇ ਛੁੱਟੀ ਲੈ ਲੈਂਦੇ ਹਨ।

- Advertisement -

Share this Article
Leave a comment