ਨਿਊਜ਼ ਡੈਸਕ : Bigg Boss OTT ਦੇ ਪਹਿਲੇ ਦਿਨ ਤੋਂ ਹੀ ਕੰਟੈਸਟੈਂਟ ‘ਚ ਲੜਾਈ ਦੇਖਣ ਨੂੰ ਮਿਲ ਰਹੀ ਹੈ। ਹਾਲ ਹੀ ਵਿੱਚ ਬਿੱਗ ਬਾਸ ਨੇ ਸਾਰੇ ਕੰਟੇਸਟੈਂਟ ਨੂੰ ਪੰਚਾਇਤ ਟਾਸਕ ਦਿੱਤਾ ਸੀ, ਹਾਲਾਂਕਿ ਘਰ ਵਿਚ ਮੌਜੂਦ ਸਭ ਇਸ ਟਾਸਕ ਨੂੰ ਪੂਰਾ ਕਰਨ ‘ਚ ਅਸਫਲ ਰਹੇ। ਇਸ ਤੋਂ ਬਾਅਦ Bigg Boss ਨੇ ਸਭ ਦੀ ਕਲਾਸ ਲਗਾਉਂਦਿਆਂ ਘਰ ਤੋਂ ਬੇਘਰ ਹੋਣ ਲਈ ਨਾਮੀਨੇਟ ਕਰ ਦਿੱਤਾ ਹੈ। ਅਜਿਹੇ ‘ਚ ਵੂਟ ‘ਤੇ Bigg Boss OTT ਦਾ ਨਵਾਂ ਪ੍ਰੋਮੋ ਸਾਹਮਣੇ ਆਇਆ ਹੈ। ਜਿਸ ਵਿੱਚ ਪੰਜਾਬੀ ਇੰਡਸਟਰੀ ਦੇ ਗਾਇਕ ਮਿਲਿੰਦ ਗਾਬਾ ਅਤੇ ਮੂਸ ਜਟਾਣਾ ਵਿਚਾਲੇ ਜ਼ਬਰਦਸਤ ਬਹਿਸ ਹੁੰਦੀ ਨਜ਼ਰ ਆ ਰਹੀ ਹੈ।
ਵੀਡੀਓ ਵਿੱਚ ਮਿਲਿੰਦ ਗਾਬਾ ਵਾਰ-ਵਾਰ ਮੂਸ ਜਟਾਣਾ ਨੂੰ ਆਪਣਾ ਮੂੰਹ ਬੰਦ ਕਰਨ ਲਈ ਕਹਿ ਰਿਹਾ ਹੈ। ਉੱਥੇ ਹੀ ਮੂਸ ਵੀ ਮਿਲਿੰਦ ਨੂੰ ਕਹਿੰਦੀ ਨਜ਼ਰ ਆ ਰਹੀ ਹੈ ਕਿ ਬੱਸ ਇੰਨਾ ਹੀ ਆਉਂਦਾ ਹੈ। ਮਿਲਿੰਦ ਬਹਿਸ ਦੌਰਾਨ ਮੂਸ ਨੂੰ ਕਹਿ ਰਹੇ ਹਨ ਕਿ, ਨਾਂ ਮੇਰੇ ਤੋਂ ਸੁਣਿਆ ਕਰ ਨਾਂ ਮੇਰੇ ਨਾਲ ਪੰਗਾ ਲਿਆ ਕਰ, ਮੇਰੇ ‘ਚ ਟੰਗ ਨਾਂ ਅੜਾ। ਉੱਥੇ ਹੀ ਮੂਸ ਵੀ ਕਹਿੰਦੇ ਨਜ਼ਰ ਆ ਰਹੀ ਹੈ ਕਿ ਤੂੰ ਸਾਡੇ ‘ਚ ਆ ਕੇ ਟੰਗ ਅੜਾ ਰਿਹਾ ਹੈ।
View this post on Instagram
ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਜ਼ਿਆਦਾਤਰ ਫੈਨਜ਼ ਮੂਸ ਜਟਾਣਾ ਨੂੰ ਹੀ ਸਪੋਰਟ ਕਰ ਰਹੇ ਹਨ। ਉੱਥੇ ਹੀ ਇਕ ਯੂਜ਼ਰ ਨੇ ਤਾਂ ਕਮੈਂਟ ‘ਚ ਲਿਖਿਆ ਹੈ, ‘ਮੈਨੂੰ ਲੱਗ ਰਿਹਾ ਹੈ ਘਰ ਤੋਂ ਬੇਘਰ ਹੋਣ ਵਾਲਾ ਅਗਲਾ ਮੈਂਬਰ ਮਿਲਿੰਦ ਗਾਬਾ ਹੀ ਹੈ।’