ਮੁੰਬਈ: ਭਾਰਤ ਦੇ ਮਸ਼ਹੂਰ ਰਿਐਲਿਟੀ ਸ਼ੋਅ Bigg Boss 14 ਦਾ ਸਫਰ ਆਖਿਰਕਾਰ ਖਤਮ ਹੋ ਹੀ ਗਿਆ। Bigg Boss 14 ਦੀ ਵਿਨਰ ਦਾ ਖਿਤਾਬ ਰੁਬੀਨਾ ਦਿਲੈਕ ਨੇ ਆਪਣੇ ਨਾਮ ਕਰ ਲਿਆ ਹੈ। ਉੱਥੇ ਹੀ ਰਾਹੁਲ ਵੈਦਿਆ ਇਸ ਸੀਜ਼ਨ ਦੇ ਫਸਟ ਰਨਰਅੱਪ ਰਹੇ ਸ਼ੋਅ ਦੀ ਸ਼ੁਰੂਆਤ ਤੋਂ ਹੀ ਰੁਬੀਨਾ ਨੂੰ Bigg Boss 14 ਦੀ ਵਿਨਰ ਵਜੋਂ ਦੇਖਿਆ ਜਾ ਰਿਹਾ ਸੀ। ਹੁਣ ਆਖਿਰਕਾਰ ਰੁਬੀਨਾ ਨੂੰ ਉਨ੍ਹਾਂ ਦੇ ਫੈਨਸ ਨੇ ਵਿਨਰ ਬਣਾ ਹੀ ਦਿੱਤਾ, ਅਜਿਹੇ ਵਿਚ ਹੁਣ ਰੁਬੀਨਾ ਨੂੰ ਚਾਰੇ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ।
Congratulations to @RubiDilaik! ✨🎉🎊
Audience ka dil jeet kar aakhirkaar karli hai inhone #BiggBoss14 ki trophy haasil! How happy are you #Rubiholics?@BeingSalmanKhan #BB14 #BB14GrandFinale #BiggBoss14Finale #GrandFinaleBB14 pic.twitter.com/IRO5vXordi
— Bigg Boss (@BiggBoss) February 21, 2021
Bigg Boss ਸੀਜ਼ਨ 13 ਦੇ ਜੇਤੂ ਤੇ ਸੀਜ਼ਨ 14 ਵਿੱਚ ਸੀਨੀਅਰ ਵਜੋਂ ਨਜ਼ਰ ਆਉਣ ਵਾਲੇ ਸਿਧਾਰਥ ਸ਼ੁਕਲਾ ਨੇ ਵੀ ਰੁਬੀਨਾ ਦੇ ਸ਼ੋਅ ਜਿੱਤਣ ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਇੱਕ ਟਵੀਟ ਕੀਤਾ ਹੈ ਜਿਸ ਵਿਚ ਉਨ੍ਹਾਂ ਨੇ ਰੁਬੀਨਾ ਨੂੰ Bigg Boss 14 ਦਾ ਵਿਨਰ ਬਣਨ ਤੇ ਵਧਾਈ ਦਿੱਤੀ ਹੈ। ਸਿਧਾਰਥ ਸ਼ੁਕਲਾ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ, ‘Bigg Boss 14 ਦੀ ਵਿਨਰ ਬਣਨ ਲਈ ਮੁਬਾਰਕ ਹੋਵੇ ਰੁਬੀਨਾ ਦਿਲੈਕ।’
Congratulations @RubiDilaik for winning BB 14 … well played 😊
— Sidharth Shukla (@sidharth_shukla) February 21, 2021
ਹਿਨਾ ਖ਼ਾਨ ਨੇ ਵੀ ਰੁਬੀਨਾ ਨੂੰ ਵਿਨਰ ਬਣਨ ਤੇ ਵਧਾਈ ਦਿੱਤੀ ਹੈ। ਹਿਨਾ ਨੇ ਲਿਖਿਆ, ‘ਰੂਬੀ ਰੂਬੀ ਰੁਬੀਨਾ… ਸੁਪਰ ਪਰਾਊਡ ਹੈ ਟੀਮ ਹਿਨਾ… ਮੁਬਾਰਕ ਹੋ ਲਵ।’
Ruby Ruby Rubiiiiiinaaaaaa
Super proud hai Team Hiiiiiinnnnaaaaa
Congratulations Love @RubiDilaik https://t.co/NFVDTxlfSJ
— Hina Khan (@eyehinakhan) February 21, 2021
Bigg Boss 14 ਵਿੱਚ ਸੀਨੀਅਰ ਵਜੋਂ ਦਾਖਲ ਹੋਣ ਵਾਲੀ ਗੌਹਰ ਖਾਨ ਨੇ ਵੀ ਰੁਬੀਨਾ ਨੂੰ ਵਧਾਈ ਦਿੱਤੀ ਹੈ।
First person to have announced the winner I saw …… congratulations @RubiDilaik …. it was u through out . #BB14 . Well played @rahulvaidya23 u did extremely well . 🤗 super proud of you . ⭐️
— Gauahar Khan (@GAUAHAR_KHAN) February 21, 2021
ਉੱਥੇ ਹੀ Bigg Boss ਦੇ ਜ਼ਿਆਦਾਤਰ ਸੀਜ਼ਨ ਵਿੱਚ ਨਜ਼ਰ ਆ ਚੁੱਕੇ ਮਾਸਟਰਮਾਈਂਡ ਵਿਕਾਸ ਗੁਪਤਾ ਨੇ ਲਿਖਿਆ, Bigg Boss 14 ਦੀ ਟੀਮ ਅਤੇ ਕੰਟੇਸਟੈਂਟ ਨੂੰ ਇਕ ਹੋਰ ਸਕਸੈਸਫੁਲ ਸੀਜ਼ਨ ਲਈ ਬਹੁਤ ਵਧਾਈ।20 ਹਫਤਿਆਂ ਤੋਂ ਬਾਅਦ ਆਖਿਰਕਾਰ ਸਾਨੂੰ ਵਿਨਰ ਮਿਲ ਹੀ ਗਿਆ। ‘ਰੁਬੀਨਾ ਦਿਲੈਕ ਮੁਬਾਰਕ ਹੋ.’
Congratulations Team #Biggboss14 for another successful season and all the contestants. Finally we have the winner after 20 weeks – congratulations 🌟 #RubinaDiliak #RahulVaidya pic.twitter.com/o2Ug5w5CIq
— Vikas Gupta (@lostboy54) February 21, 2021