Bigg Boss 13: ਸ਼ਾਕਿੰਗ ! ਘਰ ਤੋਂ ਇਕੱਠੀਆਂ ਬੇਘਰ ਹੋ ਜਾਣਗੀਆਂ ਇਹ ਤਿੰਨ ਕੰਟੈਸਟੈਂਟ

TeamGlobalPunjab
1 Min Read

‘ਬਿੱਗ ਬਾਸ 13’ ਹਰ ਦਿਨ ਰੋਮਾਂਚਕ ਹੁੰਦਾ ਜਾ ਰਿਹਾ ਹੈ ਹੁਣ ਸ਼ੋਅ ਅਜਿਹੇ ਮੋੜ ‘ਤੇ ਹੈ ਜਦੋਂ ਘਰ ਵਿੱਚ ਇਕੱਠੇ ਪੰਜ ਕੰਟੈਸਟੈਂਟ ਵਾਈਲਡ ਕਾਰਡ ਐਂਟਰੀ ਕਰਨ ਵਾਲੇ ਹਨ। ਇਸ ਦੇ ਨਾਲ ਹੀ ਇਸ ਹਫਤੇ ਇੱਕ ਨਹੀਂ, ਦੋ ਨਹੀਂ ਸਗੋਂ ਤਿੰਨ ਮੈਂਬਰ ਘਰ ਤੋਂ ਬੇਘਰ ਹੋ ਸਕਦੇ ਹਨ ਉਹ ਵੀ ਤਿੰਨ ਲੜਕੀਆਂ।

ਇਸ ਹਫਤੇ ਟਿਕਟ ਟੂ ਫਿਨਾਲੇ ਟਾਸਕ ਬੀਬੀ ਹੋਮ ਡਿਲੀਵਰੀ ਜਿੱਤ ਕੇ ਪਾਰਸ ਛਾਬੜਾ ਤੇ ਮਾਹਿਰਾ ਅਗਲੇ ਪੜਾਅ ਵਿੱਚ ਪਹੁੰਚ ਚੁੱਕੇ ਹਨ ਪਰ ਜਿਵੇਂ ਕਿ ਸਲਮਾਨ ਨੇ ਵੀਕੈਂਡ ਕਾ ਵਾਰ ਵਿੱਚ ਹਿੰਟ ਦਿੱਤਾ ਸੀ ਕਿ ਅੱਧਾ ਘਰ ਖਾਲੀ ਹੋਣ ਵਾਲਾ ਹੈ ਤੇ ਇਸ ਹਫਤੇ ਕੁੱਝ ਅਜਿਹਾ ਹੀ ਹੋ ਰਿਹਾ ਹੈ।

https://www.instagram.com/p/B4U4x2YB9IH/

ਖਬਰਾਂ ਦੀ ਮੰਨੀਏ ਤਾਂ ਇਸ ਹਫਤੇ ਸਿਧਾਰਥ ਸ਼ੁਕਲਾ ਦੀ ਸਭ ਤੋਂ ਵੱਡੀ ‘ਦੁਸ਼ਮਨ’ ਰਸ਼ਮੀ ਦੇਸਾਈ, ਬਹੂ ਬਣੀ ਬੇਬਸ ਦੇਵੋਲੀਨਾ ਤੇ ਨਿਊਜ਼ ਐਂਕਰ ਸ਼ਿਫਾਲੀ ਬੱਗਾ ਸ਼ੋਅ ਤੋਂ ਬਾਹਰ ਚੱਲੀ ਜਾਵੇਗੀ ਪਰ ਇਸ ਵਿੱਚ ਵੀ ਇੱਕ ਟਵਿਸਟ ਹੋਵੇਗਾ। ਤਿੰਨਾਂ ‘ਚੋਂ ਕੋਈ ਇੱਕ ਕੁੜੀ ਘਰ ਤੋਂ ਬਾਹਰ ਤਾਂ ਜਾਵੇਗੀ ਪਰ ਸੀਕਰੇਟ ਰੂਮ ਵਿੱਚ। ਉਸ ਤੋਂ ਬਾਅਦ ਉਹ ਫਿਰ ਤੋਂ ਸ਼ੋਅ ਵਿੱਚ ਵਾਪਸ ਆਵੇਗੀ। ਹੁਣ ਤਿੰਨਾਂ ‘ਚੋਂ ਉਹ ਕਿਹੜੀ ਲੜਕੀ ਹੋਵੇਗੀ ਜੋ ਸੀਕਰੇਟ ਰੂਮ ਵਿੱਚ ਜਾਵੇਗੀ ਇਹ ਤਾਂ ਐਪੀਸੋਡ ਵਿੱਚ ਹੀ ਪਤਾ ਚੱਲੇਗਾ।

- Advertisement -

https://www.instagram.com/p/B4WVU1BBc0u/

Share this Article
Leave a comment