ਹਮਲੇ ਬਾਰੇ ਵੱਡਾ ਖੁਲਾਸਾ, ਅੱਤਵਾਦੀਆਂ ਨੇ 1 ਤੋਂ 7 ਅਪ੍ਰੈਲ ਤੱਕ ਕੀਤੀ ਰੇਕੀ, ਫਿਰ 26 ਸੈਲਾਨੀਆਂ ਦੀ ਹੱਤਿਆ

Global Team
2 Min Read

ਸ੍ਰੀਨਗਰ: ਪਹਿਲਗਾਮ ਅੱਤਵਾਦੀ ਹਮਲੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ। ਸੂਤਰਾਂ ਅਨੁਸਾਰ ਦੋ ਸਥਾਨਿਕ ਅੱਤਵਾਦੀਆਂ ਦੀ ਮਦਦ ਨਾਲ ਤਿੰਨ ਤੋਂ ਚਾਰ ਅੱਤਵਾਦੀਆਂ ਨੇ ਏਕੇ-47 ਰਾਈਫਲਾਂ ਨਾਲ ਲਗਾਤਾਰ ਗੋਲੀਆਂ ਚਲਾਈਆਂ। ਦੋ ਅੱਤਵਾਦੀ ਪਸ਼ਤੂਨ ਭਾਸ਼ਾ ਬੋਲ ਰਹੇ ਸਨ। ਉਨ੍ਹਾਂ ਦੀ ਮਦਦ ਕਰਨ ਵਾਲੇ ਦੋ ਸਥਾਨਿਕ ਅੱਤਵਾਦੀਆਂ ਦੇ ਨਾਮ ਆਦਿਲ ਅਤੇ ਆਸਿਫ ਹਨ। ਇੱਕ ਬਿਜਬੇਰਾ ਦਾ ਵਸਨੀਕ ਹੈ ਜਦੋਂ ਕਿ ਦੂਜਾ ਤ੍ਰਾਲ ਦਾ ਵਸਨੀਕ ਹੈ। ਕਾਰਵਾਈ ਦੌਰਾਨ, ਦੋ ਅੱਤਵਾਦੀਆਂ ਨੇ ਸਰੀਰ ‘ਤੇ ਬਾਡੀ ਕੈਨ ਪਾਈ ਹੋਈ ਸੀ ਤੇ ਸਭ ਕੁਝ ਰਿਕਾਰਡ ਕਰ ਰਹੇ ਸਨ। ਮੌਕੇ ‘ਤੇ ਪਹੁੰਚੀ ਐਨਆਈਏ ਟੀਮ ਨੇ ਲੋਕਾਂ ਦੇ ਬਿਆਨ ਵੀ ਦਰਜ ਕੀਤੇ ਹਨ। ਫੋਰੈਂਸਿਕ ਟੀਮ ਨੇ ਗੋਲੀਆਂ ਦੇ ਖੋਲ ਅਤੇ ਹੋਰ ਨਮੂਨੇ ਇਕੱਠੇ ਕੀਤੇ।

ਆਸਿਫ਼ ਅਹਿਮਦ ਸ਼ੇਖ ਤ੍ਰਾਲ ਦਾ ਰਹਿਣ ਵਾਲਾ ਹੈ ਅਤੇ 26 ਸਾਲ ਦਾ ਹੈ। ਆਸਿਫ਼ ਬੀ ਸ਼੍ਰੇਣੀ ਦਾ ਅੱਤਵਾਦੀ ਹੈ ਅਤੇ ਸੁਰੱਖਿਆ ਏਜੰਸੀਆਂ ਨੇ ਉਸ ‘ਤੇ 3 ਲੱਖ ਰੁਪਏ ਦਾ ਇਨਾਮ ਰੱਖਿਆ ਹੈ। ਆਸਿਫ਼ ਜੈਸ਼-ਏ-ਮੁਹੰਮਦ ਤਨਜ਼ੀਮ ਦਾ ਅੱਤਵਾਦੀ ਹੈ। ਦੂਜਾ ਅੱਤਵਾਦੀ, ਆਦਿਲ ਅਖਤਰ, ਲਸ਼ਕਰ-ਏ-ਤੋਇਬਾ ਦਾ ਅੱਤਵਾਦੀ ਹੈ। ਉਹ ਏ ਸ਼੍ਰੇਣੀ ਦਾ ਅੱਤਵਾਦੀ ਹੈ ਅਤੇ ਬਿਜਬੇਹਾੜਾ ਦਾ ਰਹਿਣ ਵਾਲਾ ਹੈ। ਸੁਰੱਖਿਆ ਬਲ ਇਨ੍ਹਾਂ ਦੋਵਾਂ ਅੱਤਵਾਦੀਆਂ ਦੀ ਭਾਲ ਕਰ ਰਹੇ ਹਨ।

ਜਾਣਕਾਰੀ ਮਿਲੀ ਹੈ ਕਿ ਹਮਲਾਵਰਾਂ ਨੇ 1 ਤੋਂ 7 ਅਪ੍ਰੈਲ ਤੱਕ ਇਸ ਇਲਾਕੇ ਦੀ ਰੇਕੀ ਕੀਤੀ ਸੀ। ਸੁਰੱਖਿਆ ਬਲਾਂ ਨੂੰ ਘਟਨਾ ਵਾਲੀ ਥਾਂ ਤੋਂ ਕੁਝ ਦੂਰੀ ‘ਤੇ ਬਿਨਾਂ ਨੰਬਰ ਪਲੇਟ ਵਾਲਾ ਮੋਟਰਸਾਈਕਲ ਮਿਲਿਆ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਨੇ ਇਸਦੀ ਵਰਤੋਂ ਕੀਤੀ ਹੋਵੇਗੀ। ਖੁਫੀਆ ਸੂਤਰਾਂ ਤੋਂ ਪਹਿਲਗਾਮ ਹਮਲੇ ਬਾਰੇ ਵੱਡਾ ਖੁਲਾਸਾ ਹੋਇਆ ਹੈ। ਕੁੱਲ ਛੇ ਅੱਤਵਾਦੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਟੀਆਰਐਫ ਕਮਾਂਡਰ ਸੈਫੁੱਲਾ ਨੇ ਹਮਲੇ ਦੀ ਸਾਜ਼ਿਸ਼ ਰਚੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment