ਵੈਲਿੰਗਟਨ : ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਕਾਊਂਟਡਾਊਨ ਸੁਪਰਮਾਰਕੀਟ ਵਿੱਚ ਇੱਕ ਹਮਲਾਵਰ ਨੇ ਛੂਰੇਬਾਜੀ ਕੀਤੀ, ਜਿਸ ਵਿੱਚ ਛੇ ਲੋਕ ਜ਼ਖਮੀ ਹੋ ਗਏ। ਪੁਲਿਸ ਨੇ ਹਮਲਾਵਰ ਨੂੰ ਮੌਕੇ ‘ਤੇ ਹੀ ਮਾਰ ਸੁੱਟਿਆ।
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਨਿਊ ਲਿਨ ਕਸਬੇ ਵਿੱਚ ਹੋਈ ਇਸ ਵਾਰਦਾਤ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਹਮਲਾਵਰ ਅੱਤਵਾਦੀ ਸੰਗਠਨ ਆਈ.ਐਸ.ਆਈ.ਐਸ. ਤੋਂ ਪ੍ਰੇਰਿਤ ਸੀ। ਇਸ ਤੋਂ ਪਹਿਲਾਂ ਪੁਲਿਸ ਅਧਿਕਾਰੀਆਂ ਨੇ ਇਸ ਨੂੰ ਬੇਤਰਤੀਬ (ਰੈਂਡਮ) ਹਮਲਾ ਕਰਾਰ ਦਿੱਤਾ ਸੀ। ਪਹਿਲਾਂ ਪੁਲਿਸ ਨੇ ਇਸ ਨੂੰ ਅੱਤਵਾਦੀ ਘਟਨਾ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।
ਪੀ.ਐਮ. ਆਰਡਰਨ ਨੇ ਕਿਹਾ ਕਿ ਅੱਜ ਜੋ ਹੋਇਆ, ਉਹ ਨਫ਼ਰਤ ਭਰਿਆ ਹੈ। ਇਹ ਨਹੀਂ ਹੋਣਾ ਚਾਹੀਦਾ ਸੀ। ਹਮਲਾਵਰ ਨੂੰ ਸ੍ਰੀਲੰਕਾ ਦਾ ਨਾਗਰਿਕ ਦੱਸਦਿਆਂ ਉਨ੍ਹਾਂ ਕਿਹਾ ਕਿ ਉਹ 2011 ਵਿੱਚ ਨਿਊਜ਼ੀਲੈਂਡ ਆਇਆ ਸੀ।
ਉਨ੍ਹਾਂ ਦੱਸਿਆ ਕਿ ਘਟਨਾ ਦੁਪਹਿਰ 2:40 ਵਜੇ ਵਾਪਰੀ। ਪੁਲਿਸ ਆਫਿਸਰਜ਼ ਨੇ ਇੱਕ ਮਿੰਟ ਦੇ ਅੰਦਰ ਹਮਲਾਵਰ ਨੂੰ ਮਾਰ ਦਿੱਤਾ।
‘ਕਾਊਂਟਡਾਊਨ ਮਾਲ’ ਦਾ ਉਹ ਹਿੱਸਾ ਜਿੱਥੇ ਹਮਲਾਵਰ ਨੇ ਵਾਰਦਾਤ ਨੂੰ ਅੰਜਾਮ ਦਿੱਤਾ
ਪੁਲਿਸ ਨੇ ਹਮਲਾਵਰ ਦੀ ਪਛਾਣ ਕਰ ਉਸ ਨੂੰ ਮਾਰਨ ਲਈ ਗੋਲੀਆਂ ਚਲਾਈਆਂ ਜੋ ਮਾਲ ਦੇ ਅੰਦਰ ਚਾਕੂ ਮਾਰ ਰਿਹਾ ਸੀ। ਗੋਲੀਆਂ ਦੀ ਆਵਾਜ਼ ਸੁਣ ਕੇ ਲੋਕ ਇਧਰ -ਉਧਰ ਭੱਜਣ ਲੱਗੇ।
ਸੇਂਟ ਜੌਨਸ ਐਂਬੂਲੈਂਸ ਸੇਵਾ ਨੇ ਕਿਹਾ ਕਿ ਛੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ।
ਚਸ਼ਮਦੀਦਾਂ ਦਾ ਕਹਿਣਾ ਹੈ ਕਿ ਹਮਲਾਵਰ ਚਾਕੂ ਦਿਖਾਉਂਦੇ ਹੋਏ ਮਾਲ ਦੇ ਅੰਦਰ ਆਇਆ ਅਤੇ ਫਿਰ ਲੋਕਾਂ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ।
Gunshots: Scenes during armed robbery attempt at Countdown Lynnmall, New Lynn, New Zealand, where a man shot and injured several people. The attacker has since been shot by police officers.
A Zimbabwean citizen currently trapped in the shop next door speaks ZimEye. More follows pic.twitter.com/l53Q5gSrrQ
— ZimEye (@ZimEye) September 3, 2021
ਕੋਰੋਨਾ ਵਾਇਰਸ ਦੇ ਖਤਰਨਾਕ ਡੈਲਟਾ ਰੂਪ ਦੇ ਕਾਰਨ ਆਕਲੈਂਡ ਵਿੱਚ ਇਸ ਵੇਲੇ ਤਾਲਾਬੰਦੀ ਲਾਗੂ ਹੈ। ਇਸੇ ਕਾਰਨ ਇੱਥੇ ਬਹੁਤ ਸਾਰੇ ਲੋਕ ਨਹੀਂ ਸਨ।
ਉਧਰ ਤੁਰੰਤ ਹਰਕਤ ਵਿੱਚ ਆਈ ਪੁਲਿਸ ਨੇ ਚੌਕਸੀ ਹੋਰ ਵਧਾ ਦਿੱਤੀ ਹੈ । ਦੂਜੇ ਪਾਸੇ ਬਜ਼ੁਰਗਾਂ ਨੂੰ ਹਿਫ਼ਾਜ਼ਤ ਨਾਲ ਘਰ ਭੇਜਣ ਪੁਲਿਸ ਪੂਰੀ ਮਦਦ ਕਰ ਰਹੀ ਹੈ।