ਚੰਡੀਗੜ੍ਹ (ਬਿੰਦੂ ਸਿੰਘ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਡਣ ਸਿੱਖ ਮਿਲਖਾ ਸਿੰਘ ਦੇ ਹੋਏ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕਰਨ ਉਨ੍ਹਾਂ ਦੀ ਰਿਹਾਇਸ਼ ‘ਤੇ ਪੁੱਜੇ। ਮਿਲਖਾ ਸਿੰਘ ਦੇ ਪਰਿਵਾਰ ਨਾਲ ਅਫਸੋਸ ਪ੍ਰਗਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਦੇਸ਼ ਨੂੰ ਕਦੇ ਨਾ ਪੂਰਾ ਹੋਣ ਵੱਡਾ ਘਾਟਾ ਪਿਆ ਹੈ ।
ਇਸ ਮੌਕੇ ਮਿਲਖਾ ਸਿੰਘ ਦੇ ਸਨਮਾਨ ਵਿੱਚ ਮੁੱਖ ਮੰਤਰੀ ਨੇ ਇੱਕ ਅਹਿਮ ਐਲਾਨ ਵੀ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸਪੋਰਟਸ ਯੂਨੀਵਰਸਿਟੀ, ਪਟਿਆਲਾ ਵਿਚ ਮਿਲਖਾ ਸਿੰਘ ਦੀ ਇਕ ਚੇਅਰ ਵੀ ਸਥਾਪਿਤ ਕਰੇਗੀ , ਜਿਸ ਬਾਰੇ ਯੂਨੀਵਰਸਿਟੀ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ|