BREAKING NEWS : ਪੰਜਾਬ ਵਿੱਚ ਮੁੜ ਵਧਾਈਆਂ ਗਈਆਂ ਕੋਰੋਨਾ ਪਾਬੰਦੀਆਂ, ਮੁੱਖ ਮੰਤਰੀ ਨੇ ਕੀਤਾ ਐਲਾਨ

TeamGlobalPunjab
2 Min Read

ਚੰਡੀਗੜ੍ਹ : ਕੋਰੋਨਾ ਦੇ ਡੈਲਟਾ ਪਲੱਸ ਵੈਰੀਏਂਟ ਦੇ ਮਾਮਲੇ ਸਾਹਮਣੇ ਆਉਣ ਕਾਰਨ ਪੰਜਾਬ ਵਿਚ 10 ਜੁਲਾਈ ਤੱਕ ਕੋਰੋਨਾ ਪਾਬੰਦੀਆਂ ਵਧਾਈਆਂ ਗਈਆਂ ਹਨ । ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕੋਵਿਡ ਰਿਵੀਊ ਮੀਟਿੰਗ ਦੌਰਾਨ ਇਸ ਦਾ ਐਲਾਨ ਕੀਤਾ ਗਿਆ। ਇਸ ਦੌਰਾਨ ਕੁਝ ਰਿਆਇਤਾਂ ਦਾ ਵੀ ਐਲਾਨ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਸ਼ਰਤਾਂ ਸਮੇਤ ਯੂਨੀਵਰਸਿਟੀਆਂ ਅਤੇ ਸਕਿੱਲ ਸੈਂਟਰ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ । 1 ਜੁਲਾਈ ਤੋਂ 50% ਸਮਰੱਥਾ ਨਾਲ ਬਾਰਾਂ, ਪੱਬਾਂ ਅਤੇ ਅਹਾਤੇ ਖੋਲ੍ਹਣ ਸਮੇਤ ਕੁਝ ਹੋਰ ਢਿੱਲਾਂ ਦਾ ਐਲਾਨ ਕੀਤਾ ਗਿਆ ਹੈ।

ਇਕ ਉੱਚ ਪੱਧਰੀ ਕੋਵਿਡ ਸਮੀਖਿਆ ਬੈਠਕ ਵਿਚ ਢਿੱਲ ਦੇਣ ਦੀ ਘੋਸ਼ਣਾ ਕਰਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਬਾਰਾਂ, ਪੱਬਾਂ ਅਤੇ ਅਹਾਤਿਆਂ ਨੂੰ ਸਖਤੀ ਨਾਲ ਸਮਾਜਕ ਦੂਰੀਆਂ ਵਾਲੇ ਪ੍ਰੋਟੋਕਾਲਾਂ ਨੂੰ ਕਾਇਮ ਰੱਖਣਾ ਪਏਗਾ ਅਤੇ ਵੇਟਰਾਂ/ਸਰਵਰਾਂ/ਹੋਰ ਕਰਮਚਾਰੀਆਂ ਨੂੰ ਕੋਵਿਡ ਦੀ ਘੱਟੋ ਘੱਟ ਇਕ ਖੁਰਾਕ ਲਈ ਹੋਣੀ ਚਾਹੀਦੀ ਹੈ।

ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਮਾਲਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਇਹਨਾਂ ਸਾਰੀਆਂ ਸ਼ਰਤਾਂ ਨੂੰ ਪੂਰਾ ਕੀਤਾ ਜਾਵੇ ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਰੋਨਾ ਕਾਲ ਦੌਰਾਨ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ਡਾਕਟਰਾਂ ਦਾ ਵੀ ਧੰਨਵਾਦ ਕੀਤਾ ਗਿਆ । ਇਸ ਦੇ ਨਾਲ ਹੀ ਕੋਵਿਡ ਵੈਕਸੀਨ ਦੀ ਕਮੀ ਨੂੰ ਦੇਖਦੇ ਹੋਏ ਕੇਂਦਰ ਤੋਂ ਹੋਰ ਵੈਕਸੀਨ ਦੀ ਮੰਗ ਕੀਤੀ ਗਈ ਹੈ ।

- Advertisement -

Share this Article
Leave a comment