ਮੋਗਾ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਅਗਵਾਈ ਵਿੱਚ ਭਰੋਸਾ ਜਤਾਉਂਦੇ ਹੋਏ ਪੰਜਾਬ ਭਾਜਪਾ ਦੇ ਤੇਜ਼ਤਰਾਰ ਆਗੂ ਨੇ ਪਾਰਟੀ ਛੱਡ ਕਾਂਗਰਸ ਦਾ ‘ਹੱਥ’ ਫੜ ਲਿਆ ਹੈ।
ਮੋਗਾ ‘ਚ ਵੀਰਵਾਰ ਨੂੰ ਨਵਜੋਤ ਸਿੱਧੂ ਦੀ ਆਮਦ ਤੇ ਵੱਡਾ ਸਿਆਸੀ ਉਲਟਫੇਰ ਹੋਇਆ। ਭਾਜਪਾ ਦੇ ਤੇਜ਼ਤਰਾਰ ਆਗੂ ਦੇਵ ਪ੍ਰਿਆ ਤਿਆਗੀ ਹਲਕਾ ਵਿਧਾਇਕ ਹਰਜੋਤ ਕਮਲ ਦੀ ਸਰਪ੍ਰਸਤੀ ‘ਚ ਕਾਂਗਰਸ ਪਾਰਟੀ ‘ਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਨੇ ਕਾਂਗਰਸ ਪਾਰਟੀ ਦਾ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਜ਼ਿਕਰਯੋਗ ਹੈ ਕਿ ਦੇਵ ਪ੍ਰਿਆ ਤਿਆਗੀ ਭਾਜਪਾ ਪਾਰਟੀ ‘ਚ ਚੰਗਾ ਜਨ ਅਧਾਰ ਰੱਖਦੇ ਸਨ ਤੇ ਪਿਛਲੇ ਕਈ ਸਾਲਾਂ ਤੋਂ ਪਾਰਟੀ ‘ਚ ਸਰਗਰਮ ਭੂਮਿਕਾ ਨਿਭਾ ਰਹੇ ਸਨ। ਤਿਆਗੀ ਸਮਾਜ ਸੇਵੀ ਕਾਰਜਾਂ ਕਾਰਨ ਵੀ ਜਾਣੇ ਜਾਂਦੇ ਹਨ।