BIG NEWS : ਮੁਕਤਸਰ ‘ਚ ਚਿੱਟੇ ਦਿਨੇ ਲੱਖਾਂ ਦੀ ਲੁੱਟ, ਪੂਰੀ ਘਟਨਾ ਕੈਮਰਿਆਂ ‘ਚ ਕੈਦ

TeamGlobalPunjab
2 Min Read

ਮੁਕਤਸਰ (ਤਰਸੇਮ ਢੁੱਡੀ) : ਸੂਬੇ ਵਿੱਚ ਅਪਰਾਧੀ ਕਿਸ ਕਦਰ ਬੇਖੌਫ਼ ਹੋ ਕੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਇਸ ਦੀ ਉਦਾਹਰਨ ਵੇਖਣ ਨੂੰ ਮਿਲੀ ਮੁਕਤਸਰ ਵਿਖੇ। ਇੱਥੇ 2 ਅਣਪਛਾਤਿਆਂ ਨੇ ਦਿਨ ਦਿਹਾੜੇ ਘਰ ਦੇ ਬਾਹਰੋਂ ਇੱਕ ਵਿਅਕਤੀ ਤੋਂ ਲੱਖਾਂ ਰੁਪਏ ਦੀ ਲੁੱਟ ਕਰ ਲਈ । ਇਸ ਪੂਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈ ਹੈ। (ਘਟਨਾ ਦੀ CCTV ਵੀਡੀਓ ਹੇਠਾਂ ਵੇਖੋ)

 

ਮੁਕਤਸਰ ਦੇ ਗੁਰੂ ਅੰਗਦ ਦੇਵ ਨਗਰ ’ਚ ਅੱਜ ਵਾਪਰੀ ਲੁੱਟ ਦੀ ਇਜ ਘਟਨਾ ਨੂੰ ਦਿਨ-ਦਿਹਾੜੇ ਦੋ ਮੋਟਰਸਾਈਕਲ ਸਵਾਰਾਂ ਨੇ ਅੰਜਾਮ ਦਿੱਤਾ।

- Advertisement -

 

ਪ੍ਰਾਪਤ ਜਾਣਕਾਰੀ ਅਨੁਸਾਰ ਪੰਕਜ ਗੁਪਤਾ ਜੋ ਕਿ ਹਾਰਡਵੇਅਰ ਦਾ ਕੰਮ ਕਰਦਾ ਹੈ ਨੇ ਦੱਸਿਆ ਕਿ ਅੱਜ ਜਦੋਂ ਬਾਅਦ ਦੁਪਹਿਰ ਉਹ ਆਪਣੀ ਕਾਰ ’ਤੇ ਆਪਣੇ ਘਰ ਗੁਰੂ ਅੰਗਦ ਦੇਵ ਨਗਰ ਗਲੀ ਨੰਬਰ 9 ਵਿਖੇ ਪਹੁੰਚਿਆ ਤਾਂ ਘਰ ਦੇ ਬਾਹਰ ਕਾਰ ਖੜ੍ਹੀ ਕਰਕੇ ਉਸ ਨੇ ਘਰ ਦੇ ਗੇਟ ‘ਤੇ ਘੰਟੀ ਵਜਾਈ । ਇੰਨੇ ਵਿੱਚ ਉਸ ਦੀ ਕਾਰ ਦੇ ਪਿਛੇ ਹੀ ਇਕ ਮੋਟਰਸਾਈਕਲ ’ਤੇ ਸਵਾਰ ਹੋ ਆ ਰਹੇ ਦੋ ਵਿਅਕਤੀਆਂ ’ਚੋਂ ਇਕ ਹੇਠਾਂ ਉਤਰਿਆ ਅਤੇ ਉਸ ਦੇ ਹੱਥ ਵਿਚਲਾ ਬੈਗ ਖੋਹ ਕੇ ਫ਼ਰਾਰ ਹੋ ਗਏ। ਬੈਗ ਵਿਚ ਕਰੀਬ ਢਾਈ ਲੱਖ ਰੁਪਏ ਦੀ ਨਕਦੀ ਸੀ ਜੋ ਰਾਸ਼ੀ ਉਹ ਆਪਣੀ ਹਾਰਡਵੇਅਰ ਫੈਕਟਰੀ ’ਚੋਂ ਲੈ ਕੇ ਆਇਆ ਸੀ।

ਇਹ ਪੂਰਾ ਵਾਕਿਆ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਇਆ ਹੈ। ਲੁੱਟ ਦੇ ਸ਼ਿਕਾਰ ਹੋਏ ਵਿਅਕਤੀ ਨੇ ਲੁਟੇਰਿਆਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਲੜਖੜਾ ਕੇ ਦੋ ਵਾਰ ਡਿੱਗਾ। ਇਸ ਪੂਰੀ ਘਟਨਾ ਨੂੰ ਲੁਟੇਰਿਆਂ ਨੇ ਸਿਰਫ 10 ਸੈਕਿੰਡ ਵਿੱਚ ਅੰਜਾਮ ਦੇ ਦਿੱਤਾ ਅਤੇ ਉੱਥੋਂ ਫਰਾਰ ਹੋ ਗਏ। ਵੀਡੀਓ

 

- Advertisement -

(ਵੇਖੋ ਘਟਨਾ ਦੀ CCTV ਵੀਡੀਓ, 10 ਸੈਕੇਂਡ ‘ਚ ਘਟਨਾ ਨੂੰ ਦਿੱਤਾ ਅੰਜਾਮ)

 

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ । ਘਟਨਾ ਤੋਂ ਬਾਅਦ ਲੋਕਾਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ। ਦਿਨ ਦਿਹਾੜੇ ਹੋਈ ਇਸ ਘਟਨਾ ਨੇ ਪੁਲਸ ਦੀ ਮੁਸਤੈਦੀ ‘ਤੇ ਵੀ ਸਵਾਲ ਖੜੇ ਕਰ ਦਿੱਤੇ ਹਨ।

Share this Article
Leave a comment