ਸ਼ਾਮਲੀ : ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦਾ ਦਮ ਭਰਣ ਵਾਲੀ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦੇ ਨੱਕ ਹੇਠਾਂ ਅਧਿਕਾਰੀ ਰਿਸ਼ਵਤ ਲੈਂਦੇ ਹਨ। ਇਸ ਦੀ ਉਦਾਹਰਣ ਦੇਖਣ ਨੂੰ ਮਿਲੀ ਸ਼ਾਮਲੀ ਜ਼ਿਲ੍ਹੇ ਵਿੱਚ। ਸ਼ਾਮਲੀ ਜ਼ਿਲੇ ਦੀ ਮਾਈਨਿੰਗ ਅਧਿਕਾਰੀ ਡਾ. ਰੰਜਨਾ ਸਿੰਘ ‘ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲੱਗੇ ਸਨ। ਹੁਣ ਇਸ ਮਹਿਲਾ ਅਧਿਕਾਰੀ ਨੂੰ ਭ੍ਰਿਸ਼ਟਾਚਾਰ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ।
ਮਾਈਨਿੰਗ ਅਧਿਕਾਰੀ ਡਾ. ਰੰਜਨਾ ਸਿੰਘ ‘ਤੇ ਠੇਕੇਦਾਰਾਂ ਅਤੇ ਮਾਈਨਿੰਗ ਮਾਫੀਆ ਤੋਂ ਭਾਰੀ ਰਕਮ ਵਸੂਲਣ ਦਾ ਦੋਸ਼ ਹੈ। ਮਾਈਨਿੰਗ ਦਾ ਇਕਰਾਰਨਾਮਾ ਜਾਰੀ ਹੋਣ ਤੋਂ ਬਾਅਦ ਵੀ ਉਹ ਠੇਕੇਦਾਰਾਂ ਨਾਲ ‘ਸੈਟਿੰਗ’ ਕਰਕੇ ਰਿਸ਼ਵਤ ਲੈਂਦੀ ਸੀ । ਨਾਲ ਹੀ ਪੈਸੇ ਲੈ ਕੇ ਨਿਰਧਾਰਤ ਜਗ੍ਹਾ ਤੋਂ ਇਲਾਵਾ ਹੋਰ ਮਾਈਨਿੰਗ ਕਰਨ ਦੀ ਵੀ ਆਗਿਆ ਦੇ ਦਿੱਤੀ ਜਾਂਦੀ ਸੀ।
ਦਰਅਸਲ ਦੋ ਠੇਕੇਦਾਰਾਂ ਨੇ ਮਾਈਨਿੰਗ ਅਧਿਕਾਰੀ ਖਿਲਾਫ ਸ਼ਿਕਾਇਤ ਕੀਤੀ ਸੀ। ਰੰਜਨਾ ਸਿੰਘ ‘ਤੇ ਹਰਿਆਣਾ ਦੇ ਇਕ ਠੇਕੇਦਾਰ ਨਾਲ ਸਾਂਝੇਦਾਰੀ ਕਰਨ ਦਾ ਦੋਸ਼ ਲਾਇਆ ਗਿਆ ਸੀ। ਮਾਈਨਿੰਗ ਡਾਇਰੈਕਟਰ ਰੋਸ਼ਨ ਜੈਕਬ ਨੇ ਲੰਬੀ ਜਾਂਚ ਤੋਂ ਬਾਅਦ ਉਸਨੂੰ ਮੁਅੱਤਲ ਕਰ ਦਿੱਤਾ ਹੈ ।
‘ਜੈ ਹੋ ਜ਼ਿਲ੍ਹਾ ਸ਼ਾਮਲੀ’ ਗੀਤ ਗਾ ਕੇ ਆਈ ਸੀ ਸੁਰਖੀਆਂ ਵਿੱਚ
ਇਹ ਉਹੀ ਰੰਜਨਾ ਸਿੰਘ ਹੈ ਜਿਹੜੀ ‘ਜੈ ਹੋ ਜ਼ਿਲ੍ਹਾ ਸ਼ਾਮਲੀ’ ਗੀਤ ਗਾ ਕੇ ਸੁਰਖੀਆਂ ਵਿੱਚ ਆਈ ਸੀ। ਰੰਜਨਾ ਸਿੰਘ ਨੇ ਇਹ ਗਾਣਾ ਸਥਾਨਕ ਗਾਇਕ ਗੋਵਿੰਦ ਨਾਲ ਗਾਇਆ। ਇਸ ਗਾਣੇ ਦੀ ਸ਼ੂਟਿੰਗ ਵੀ ਸ਼ਾਮਲੀ ਵਿਚ ਕੀਤੀ ਗਈ ਸੀ।
ਇਕ ਮਹੀਨੇ ਪਹਿਲਾਂ ਠੇਕੇਦਾਰ ਨੇ ਲਗਾਏ ਸਨ ਗੰਭੀਰ ਦੋਸ਼
ਹਰਿਆਣਾ ਦੇ ਸੜਕ ਨਿਰਮਾਣ ਦੇ ਠੇਕੇਦਾਰ ਦੀਪਕ ਪਨੂੰ ਨੇ ਐਸਪੀ ਸ਼ਾਮਲੀ ਨੂੰ ਇੱਕ ਪੱਤਰ ਭੇਜਿਆ ਸੀ, ਜਿਸ ਵਿੱਚ ਗੈਰ ਕਾਨੂੰਨੀ ਮਾਈਨਿੰਗ ਦੀ ਦੋਸ਼ੀ ਰੰਜਨਾ ਸਿੰਘ ਅਤੇ ਮਨਜੀਤ ਮੰਗਲੌਰਾ ਖਿਲਾਫ ਗੰਭੀਰ ਦੋਸ਼ ਲਾਏ ਗਏ ਸਨ।