ਨਿਊਜ਼ ਡੈਸਕ: ਬ੍ਰਿਟੇਨ ‘ਚ ਸ਼ਨੀਵਾਰ ਨੂੰ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਬੈਰੀਅਰ ਤੋਂ ਛਾਲ ਮਾਰ ਕੇ ਨਵੇਂ ਰਾਜੇ ਕਿੰਗਜ਼ ਚਾਰਲਸ III ਦੀ ਕਾਰ ਵੱਲ ਦੌੜ ਰਿਹਾ ਸੀ। ਮੌਕੇ ‘ਤੇ ਮੌਜੂਦ ਪੁਲਿਸ ਨੇ ਉਸ ਨੂੰ ਕਿੰਗ ਚਾਰਲਸ ਦੀ ਕਾਰ ਤੱਕ ਪਹੁੰਚਣ ਤੋਂ ਪਹਿਲਾਂ ਹੀ ਫੜ ਲਿਆ ਅਤੇ ਜ਼ਮੀਨ ‘ਤੇ ਸੁੱਟ ਦਿੱਤਾ।
ਬਾਅਦ ‘ਚ ਪੁਲਿਸ ਨੇ ਉਸਨੂੰ ਹਿਰਾਸਤ ‘ਚ ਲੈ ਲਿਆ। ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਕਿੰਨੀ ਤੇਜ਼ੀ ਨਾਲ ਵਿਅਕਤੀ ਰਾਜੇ ਦੀ ਕਾਰ ਵਲ ਵਧਿਆ ਸੀ। ਹਾਲਾਂਕਿ ਕਿਸੇ ਸੰਭਾਵੀ ਅਣਸੁਖਾਵੀਂ ਘਟਨਾ ਤੋਂ ਪਹਿਲਾਂ ਹੀ ਮੌਕੇ ‘ਤੇ ਮੌਜੂਦ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਉਸ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਪੁਲਿਸ ਉਸ ਨੂੰ ਵੈਨ ਵਿੱਚ ਬਿਠਾ ਕੇ ਲੈ ਗਈ।ਜਦੋਂ ਇਹ ਘਟਨਾ ਵਾਪਰੀ ਸੀ ਉਸ ਸਮੇ ਰਾਜਾ ਚਾਰਲਸ ਬਕਿੰਘਮ ਪੈਲੇਸ ਜਾ ਰਿਹਾ ਸੀ।
ਕਿੰਗ ਚਾਰਲਸ ਦੀ ਸੁਰੱਖਿਆ 'ਚ ਵੱਡੀ ਗਲਤੀ, ਵਿਅਕਤੀ ਨੇ ਤੋੜਿਆ ਬੈਰੀਅਰ
Man TACKLED to the ground by police after jumping barrier onto the Mall in Central London just before King Charles sailed through #queen #QueenElizabeth #QueenElizabethII #London pic.twitter.com/SgGAiTIxVo
— Global Punjab TV (@global_punjab) September 11, 2022
ਹਾਲਾਂਕਿ, ਘਟਨਾ ਦੀ ਫੁਟੇਜ ਨੂੰ ਸੋਸ਼ਲ ਮੀਡੀਆ ‘ਤੇ ਮਿਲੀ-ਜੁਲੀ ਪ੍ਰਤੀਕਿਰਿਆ ਮਿਲੀ ਹੈ। ਕਿਸੇ ਨੇ ਕਿਹਾ ਕਿ ਵਿਅਕਤੀ ਸੜਕ ਪਾਰ ਕਰ ਰਿਹਾ ਹੋਵੇਗਾ, ਤਾਂ ਕਿਸੇ ਨੇ ਪੁਲਿਸ ਵੱਲੋਂ ਕੀਤੀ ਕਾਰਵਾਈ ਨੂੰ ਜਾਇਜ਼ ਠਹਿਰਾਇਆ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.