ਬੀਜਾਪੁਰ: ਛੱਤੀਸਗੜ੍ਹ ਦੇ ਬੀਜਾਪੁਰ ਵਿੱਚ ਸੁਰੱਖਿਆ ਬਲਾਂ ਨੇ ਇੱਕ ਮੁਕਾਬਲੇ ਵਿੱਚ 12 ਨਕਸਲੀਆਂ ਨੂੰ ਮਾਰ ਮੁਕਾਇਆ ਹੈ। ਇਹ ਮੁਕਾਬਲਾ ਬੀਜਾਪੁਰ ਦੇ ਨੈਸ਼ਨਲ ਪਾਰਕ ਦੇ ਅਧੀਨ ਜੰਗਲਾਂ ਵਿੱਚ ਹੋਇਆ। ਬਸਤਰ ਪੁਲਿਸ ਮੁਤਾਬਿਕ ਮੁਕਾਬਲੇ ‘ਚ 12 ਨਕਸਲੀ ਮਾਰੇ ਗਏ ਹਨ। ਫਿਲਹਾਲ ਪੂਰੇ ਇਲਾਕੇ ‘ਚ ਤਲਾਸ਼ੀ ਮੁਹਿੰਮ ਜਾਰੀ ਹੈ।
ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਸਵੇਰੇ ਇੰਦਰਾਵਤੀ ਨੈਸ਼ਨਲ ਪਾਰਕ ਖੇਤਰ ਦੇ ਜੰਗਲ ‘ਚ ਮੁਕਾਬਲਾ ਸ਼ੁਰੂ ਹੋਇਆ ਜਦੋਂ ਸੁਰੱਖਿਆ ਬਲਾਂ ਦੀ ਇਕ ਟੀਮ ਨਕਸਲ ਵਿਰੋਧੀ ਮੁਹਿੰਮ ‘ਤੇ ਨਿਕਲ ਰਹੀ ਸੀ।ਪੁਲਿਸ ਅਧਿਕਾਰੀ ਨੇ ਕਿਹਾ ਕਿ ਮੁਢਲੀ ਜਾਣਕਾਰੀ ਅਨੁਸਾਰ ਮੁਕਾਬਲੇ ਵਿੱਚ 12 ਨਕਸਲੀ ਮਾਰੇ ਗਏ ਹਨ।” ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਅਜੇ ਵੀ ਰੁਕ-ਰੁਕ ਕੇ ਗੋਲੀਬਾਰੀ ਜਾਰੀ ਹੈ। ਘਟਨਾ ਸਬੰਧੀ ਵਿਸਤ੍ਰਿਤ ਜਾਣਕਾਰੀ ਦੀ ਉਡੀਕ ਹੈ।
ਇਸ ਤੋਂ ਪਹਿਲਾਂ 5 ਫਰਵਰੀ ਨੂੰ ਦਾਂਤੇਵਾੜਾ ਜ਼ਿਲ੍ਹੇ ਵਿੱਚ ਪੰਜ ਮਹਿਲਾ ਨਕਸਲੀਆਂ ਸਮੇਤ ਛੇ ਨਕਸਲੀਆਂ ਨੇ ਸੁਰੱਖਿਆ ਬਲਾਂ ਅੱਗੇ ਆਤਮ ਸਮਰਪਣ ਕਰ ਦਿੱਤਾ ਸੀ।ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਚੱਲ ਰਹੀ ਲੋਨ ਵਰਾਟੂ (ਘਰ ਵਾਪਸ ਆਓ) ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਛੇ ਨਕਸਲੀ ਜਿਨ੍ਹਾਂ ਵਿੱਚ ਪੰਜ ਮਹਿਲਾ ਨਕਸਲੀ ਸ਼ਾਮਿਲ ਹਨ, ਹੁੰਗਾ ਉਰਫ਼ ਹਰਿੰਦਰ ਕੁਮਾਰ ਮਾਦਵੀ (30), ਅਯਾਤੇ ਮੁਚਾਕੀ (38), ਸ਼ਾਂਤੀ ਉਰਫ਼ ਜਿੰਮੇ ਕੋਰਮ (28), ਹੁੰਗੀ ਸੋਡੀ (29), ਹਿਦਮੇ ਮਾਰਕਮ (30) ਸੁਰੱਖਿਆ ਬਲਾਂ ਅਤੇ ਜੋਗੀ ਮਾਰਕਮ (30) ਸੁਰੱਖਿਆ ਬਲਾਂ ਦੇ ਸਾਹਮਣੇ ਆ ਕੇ ਆਤਮ ਸਮਰਪਣ ਕਰ ਦਿੱਤਾ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ