ਟੋਕਿਓ : ਪੀ ਵੀ ਸਿੰਧੂ ਤੋਂ ਬਾਅਦ ਟੋਕਿਓ ਓਲੰਪਿਕ ਤੋਂ ਭਾਰਤੀ ਪੁਰਸ਼ ਹਾਕੀ ਟੀਮ ਨੇ ਵੀ ਦੇਸ਼ ਵਾਸੀਆਂ ਨੂੰ ਵੱਡੀ ਖੁਸ਼ੀ ਦਿੱਤੀ ਹੈ। ਭਾਰਤੀ ਹਾਕੀ ਟੀਮ ਨੇ ਕੁਆਟਰ ਫਾਈਨਲ ਵਿੱਚ ਗ੍ਰੇਟ ਬ੍ਰਿਟੇਨ ਨੂੰ ਹਰਾ ਕੇ ਹਾਕੀ ਵਿੱਚ ਮੈਡਲ ਦੀ ਉਮੀਦ ਨੂੰ ਪੱਕਾ ਰੱਖਿਆ ਹੈ।
ਅੱਜ ਖੇਡੇ ਗਏ ਕੁਆਟਰ ਫਾਈਨਲ ਵਿੱਚ ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਓਲੰਪਿਕ ਵਿਚ ਨਵਾਂ ਇਤਿਹਾਸ ਸਿਰਜ ਦਿੱਤਾ ਹੈ।
ਭਾਰਤ ਨੇ ਬ੍ਰਿਟੇਨ ਨੂੰ 3-1 ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ।
ਟੀਮ ਇੰਡੀਆ ਲਈ ਦਿਲਪ੍ਰੀਤ ਸਿੰਘ ਨੇ 7ਵੇਂ ਮਿੰਟ, ਗੁਰਜੰਟ ਸਿੰਘ ਨੇ 16ਵੇਂ ਅਤੇ ਹਾਰਦਿਕ ਸਿੰਘ ਨੇ 57ਵੇਂ ਮਿੰਟ ਵਿੱਚ ਗੋਲ ਕੀਤੇ।
ਟੀਮ ਇੰਡੀਆ ਹੁਣ ਸੈਮੀਫਾਈਨਲ ਵਿੱਚ ਬੈਲਜੀਅਮ ਨਾਲ ਭਿੜੇਗੀ।
ਅੱਜ ਖੇਡੇ ਗਏ ਕੁਆਟਰ ਫਾਈਨਲ ਵਿੱਚ ਭਾਰਤੀ ਹਾਕੀ ਟੀਮ ਨੇ ਲਾਜਵਾਬ ਪ੍ਰਦਰਸ਼ਨ ਕਰਦਿਆਂ ਓਲੰਪਿਕ ਵਿਚ ਨਵਾਂ ਇਤਿਹਾਸ ਸਿਰਜ ਦਿੱਤਾ ਹੈ। 41 ਸਾਲਾਂ ਬਾਅਦ ਭਾਰਤੀ ਹਾਕੀ ਟੀਮ ਆਖਰੀ ਚਾਰ ਵਿਚ ਪਹੁੰਚੀ ਹੈ।
ਭਾਰਤ ਨੇ ਬ੍ਰਿਟੇਨ ਨੂੰ 3-1 ਨਾਲ ਦਰੜ ਕੇ ਸੈਮੀ ਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ।
ਓਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ 1972 ਤੋਂ ਬਾਅਦ ਪਹਿਲੀ ਵਾਰ ਸੈਮੀਫਾਈਨਲ ਵਿੱਚ ਪੁੱਜੀ ਹੈ। ਭਾਰਤ ਦੀ ਇਸ ਜਿੱਤ ਨੇ ਨੌਜਵਾਨ ਖਿਡਾਰੀਆਂ ਵਿਚ ਨਵਾਂ ਜੋਸ਼ ਭਰ ਦਿੱਤਾ ਹੈ ।