BIG BREAKING : ਕੋਰੋਨਾ ਵਾਇਰਸ ਕਾਰਨ ਪੰਜਾਬ ਵਿੱਚ ਇਕ ਹੋਰ ਮੌਤ

TeamGlobalPunjab
2 Min Read

ਲੁਧਿਆਣਾ  : ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ । ਸੂਬੇ ਵਿੱਚ ਤਾਜਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ । ਇਥੇ 58  ਸਾਲਾ ਕਾਨੂੰਗੋ ਗੁਰਮੇਲ ਸਿੰਘ ਨੇ ਬਿਮਾਰੀ ਨਾਲ ਦਮ ਤੋੜ ਦਿੱਤਾ ਹੈ । ਦਸਣਯੋਗ ਹੈ ਕਿ ਸੂਬੇ ਵਿੱਚ ਇਸ ਕਾਰਨ 15 ਮੌਤਾਂ ਹੋ ਚੁੱਕੀਆਂ ਹਨ ।

ਦਸ ਦੇਈਏ ਕਿ 58 ਸਾਲਾ ਗੁਰਮੇਲ ਸਿੰਘ ਕਾਨੂੰਨਗੋ 21 ਮਾਰਚ ਤੋਂ ਡਿਊਟੀ ‘ਤੇ ਨਹੀਂ ਸਨ। ਲੁਧਿਆਣਾ ਵਿੱਚ ਹੁਣ ਤੱਕ ਪਾਜ਼ਿਟਿਵ ਮਿਲੇ ਮਰੀਜ਼ਾਂ ਦੀ ਗਿਣਤੀ 12 ਹੋ ਗਈ ਹੈ। ਦੱਸਿਆ ਜਾਂਦਾ ਹੈ ਕਿ 10 ਅਪ੍ਰੈਲ ਤੋਂ ਹੀ ਉਨ੍ਹਾਂ ਦੀ ਸਿਹਤ ਕੁੱਝ ਖ਼ਰਾਬ ਸੀ ਲਗ ਰਹੀ ਸੀ , ਪਰ 14 ਅਪ੍ਰੈਲ ਨੂੰ ਸਿਹਤ ਜ਼ਿਆਦਾ ਵਿਗੜਨ ‘ਤੇ ਉਨ੍ਹਾਂਨੂੰ ਡੀਐਮਸੀ ਹਸਪਤਾਲ ਲਿਆਇਆ ਗਿਆ।

ਜਾਣਕਾਰੀ ਅਨੁਸਾਰ ਪਾਇਲ ਦੇ ਰਹਿਣ ਵਾਲੇ ਕਾਨੂੰਨਗੋ ਦੀ ਸਿਹਤ ਖ਼ਰਾਬ ਹੋਣ ਕਾਰਨ 22 ਮਾਰਚ ਤੋਂ ਬਾਅਦ ਡਿਊਟੀ ‘ਤੇ ਨਹੀਂ ਬੁਲਾਇਆ ਗਿਆ ਸੀ। ਉਹ ਉਦੋਂ ਤੋਂ ਹੀ ਆਪਣੇ ਘਰ ਵਿਚ ਕਵਾਰੰਟਾਇਨ ਸਨ। ਪਰਿਵਾਰ ਵਿੱਚ ਕਾਨੂੰਨਗੋ ਦੇ ਪਿਤਾ, ਮਾਤਾ, ਪੁੱਤਰ ਅਤੇ ਧੀ ਹਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਸੱਸ ਵੀ ਕੁੱਝ ਸਮੇਂ ਲਈ ਉਨ੍ਹਾਂ ਦੇ ਘਰ ਆਈ ਸੀ । ਉਨ੍ਹਾਂ ਦੇ ਬੇਟੇ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ ਅਤੇ ਨਾ ਹੀ ਉਹ ਕਿਸੇ ਵਿਅਕਤੀ ਵਿਸ਼ੇਸ਼ ਦੇ ਸੰਪਰਕ ਵਿੱਚ ਆਏ ਸਨ। ਵਿਭਾਗ ਦੀਆਂ ਟੀਮਾਂ ਉਨ੍ਹਾਂ ਦੇ ਸੰਪਰਕ ਵਿਚ ਆਏ ਲੋਕਾਂ ਦੀ ਪਹਿਚਾਣ ਕਰ ਰਹੀ ਹੈ।

Share this Article
Leave a comment