ਭਾਰਤ ਲਈ ਇਸ ਵਾਰ ਦੀ ਚੈਂਪੀਅਨਸ਼ਿੱਪ ਦਾ ਪਹਿਲਾ ਗੋਲਡ ਮੈਡਲ
ਭਾਰਤੀ ਬਾਕਸਰ ਪੂਜਾ ਰਾਣੀ ਦਾ ‘ਗੋਲਡਨ ਪੰਚ’
ਦੁਬਈ : ਸੰਯੁਕਤ ਅਰਬ ਅਮੀਰਾਤ ਵਿਖੇ ਜਾਰੀ ਏਸ਼ੀਆਈ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਭਾਰਤੀ ਮਹਿਲਾ ਬਾਕਸਰ ਪੂਜਾ ਰਾਣੀ ਨੇ ਗੋਲਡ ਮੈਡਲ ਜਿੱਤ ਲਿਆ ਹੈ। (ਜਿੱਤ ਦੀ ਖੁਸ਼ੀ ਦਾ ਵੀਡੀਓ ਹੇਠਾਂ ਵੇਖੋ। )
ਐਤਵਾਰ ਨੂੰ ਦੁਬਈ ਵਿਖੇ ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਭਾਰਤੀ ਮੁੱਕੇਬਾਜ਼ ਪੂਜਾ ਰਾਣੀ ਨੇ 75 ਕਿੱਲੋ (ਮਹਿਲਾ) ਵਰਗ ਦੇ ਫਾਈਨਲ ਵਿੱਚ ਸੋਨ ਤਗਮਾ ਜਿੱਤ ਲਿਆ ਹੈ। ਉਸ ਨੇ ਸੋਨੇ ਦੇ ਤਗਮੇ ਦੀ ਲੜਾਈ ਵਿੱਚ ਉਜ਼ਬੇਕਿਸਤਾਨ ਦੀ ਮਾਵਲੁਡਾ ਮੋਵਲੋਨੋਵਾ ਨੂੰ ਹਰਾਇਆ। ਪੂਜਾ ਸ਼ੁਰੂ ਤੋਂ ਹੀ ਵਿਰੋਧੀ ‘ਤੇ ਹਾਵੀ ਰਹੀ ਅਤੇ ਉਸਨੇ ਅੰਤ ਤੱਕ ਆਪਣਾ ਦਬਦਬਾ ਕਾਇਮ ਰੱਖਿਆ । ਪੂਜਾ ਨੇ ਇਸ ਵਾਰ ਦੀ ਚੈਂਪੀਅਨਸ਼ਿੱਪ ਵਿੱਚ ਦੇਸ਼ ਨੂੰ ਪਹਿਲਾ ਗੋਲਡ ਮੈਡਲ ਦਿੱਤਾ।
ਭਾਰਤੀ ਸਟਾਰ ਮੁੱਕੇਬਾਜ਼ ਪੂਜਾ ਰਾਣੀ ਨੇ ਆਪਣੀ ਵਿਰੋਧੀ ਨੂੰ 5-0 ਦੇ ਫ਼ਰਕ ਨਾਲ ਹਰਾਇਆ ।
𝗣𝗨𝗥𝗘 𝗖𝗟𝗔𝗦𝗦 🤩
Defending champion @BoxerPooja wins 1st 🥇medal for 🇮🇳 at the 2021 ASBC Asian Elite Boxing Championships in Dubai. She defeated 🇺🇿's Mavluda M 5️⃣-0️⃣ in the Finals 🥊#PunchMeinHaiDum#AsianEliteBoxingChampionships#boxing pic.twitter.com/7N57eUdemp
— Boxing Federation (@BFI_official) May 30, 2021
ਪੂਜਾ ਰਾਣੀ ਨੇ ‘ਨਮਸਤੇ’ ਕਰਦੇ ਹੋਏ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ।