CM ਨਾਇਬ ਸੈਣੀ ਦੇ ਜਾਪਾਨ ਦੌਰੇ ਦੌਰਾਨ ਜਾਪਾਨ ਦੀ ਸੇਇਰੇਨ ਕੰਪਨੀ ਨੇ ਹਰਿਆਣਾ ਨਾਲ MoU ਕੀਤਾ

Global Team
3 Min Read

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਿੱਚ ਜਾਪਾਨ ਦੌਰੇ ‘ਤੇ ਗਏ ਪ੍ਰਤੀਨਿਧੀ ਮੰਡਲ ਨੇ ਅੱਜ ਟੋਕੀਓ ਵਿੱਚ ਜਾਪਾਨ ਦੀ ਸ਼ਾਨਦਾਰ ਸੇਇਰੇਨ ਕੰਪਨੀ ਲਿਮਿਟੇਡ ਨਾਲ ਇੱਕ ਮਹੱਤਵਪੂਰਨ ਸਮਝੌਤੇ ‘ਤੇ ਦਸਤਖਤ ਕੀਤੇ। ਇਸ ਸਮਝੌਤੇ ਤਹਿਤ ਸੇਇਰੇਨ ਕੰਪਨੀ ਰੋਹਤੱਕ ਵਿੱਚ ਆਪਣੇ ਮੇਗਾ ਪ੍ਰੋਜੈਕਟ ਵਿੱਚ 220 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰੇਗੀ। ਇਸ ਪ੍ਰੋਜੈਕਟ ਤੋਂ ਲਗਭਗ 1700 ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਾਪਤ ਹੋਣਗੇ। ਇਸ ਦੌਰਾਨ ਹਰਿਆਣਾ ਦੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਵੀ ਮੌਜੂਦ ਰਹੇ।

ਵਰਣਨੀਯ ਹੈ ਕਿ ਸੇਇਰੇਨ ਕੰਪਨੀ ਲਿਮਿਟੇਡ ਟੈਕਸਟਾਈਲ ਸੋਲੂਸ਼ਨ ਅਤੇ ਉੱਨਤ ਸਾਮਗਰੀ ਨਿਰਮਾਣ ਵਿੱਚ ਗਲੋਬਲ ਪੱਧਰੀ ਅਗ੍ਰਣੀ ਕੰਪਨੀ ਹੈ ਜਿਸ ਦੇ ਉਤਪਾਦ ਆਟੋਮੋਬਾਈਲ, ਇੰਟੀਰੀਅਰ, ਵਾਤਾਵਰਨ ਸੁਰੱਖਿਆ, ਲਾਈਫਸਟਾਈਲ, ਕਾਸਮੈਟਿਕਸ, ਇਲੈਕਟ੍ਰਾਨਿਕ ਕੰਪੋਨੈਂਟਸ, ਸੈਂਸਰ ਅਤੇ ਮੈਗਨੈਟਿਕ ਮੈਟੀਰੀਅਲ ਜਿਹੇ ਕਈ ਖੇਤਰਾਂ ਵਿੱਚ ਉਪਯੋਗੀ ਹੁੰਦੇ ਹਨ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਾਰਤ ਦੀ ਵਧਦੀ ਹੋਈ ਅਰਥਵਿਸਥਾ, ਯੁਵਾ ਆਬਾਦੀ ਅਤੇ ਵੱਡਾ ਬਾਜ਼ਾਰ ਅਤੇ ਜਾਪਾਨ ਦੇ ਤਕਨੀਕੀ ਕੁਸ਼ਲਤਾ, ਵਿਨਿਰਮਾਣ ਕੁਸ਼ਲਤਾ ਅਤੇ ਵਿੱਤੀ ਸਰੋਤ ਦੋਹਾਂ ਦੇਸ਼ਾਂ ਦੀ ਤਰੱਕੀ ਵਿੱਚ ਬਹੁਤ ਉਪਯੋਗੀ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਹਰਿਆਣਾ ਦੀ ਪਛਾਣ ਇੱਕ ਸਸ਼ਕਤ ਉਦਯੋਗਿਕ ਅਤੇ ਤਕਨਾਲੋਜੀ ਕੇਂਦਰ ਵਜੋਂ ਬਣ ਚੁੱਕੀ ਹੈ। ਹਰਿਆਣਾ ਭਾਰਤ ਦੇ ਭੂਗੋਲਿਕ ਖੇਤਰਫਲ ਦਾ ਸਿਰਫ਼ 1.3 ਫ਼ੀਸ਼ਦੀ ਹੈ। ਪਰ ਇਹ ਦੇਸ਼ ਦੀ ਜੀ.ਡੀ.ਪੀ. ਵਿੱਚ 3.6 ਫ਼ੀਸ਼ਦੀ ਦਾ ਯੋਗਦਾਨ ਦਿੰਦਾ ਹੈ। ਹਰਿਆਣਾ ਹਮੇਸ਼ਾ ਤੋਂ ਜਾਪਾਨੀ ਬਹੁਰਾਸ਼ਟ੍ਰੀ ਕੰਪਨੀਆਂ ਲਈ ਇੱਕ ਪਸੰਦੀਦਾ ਨਿਵੇਸ਼ ਸਥਾਨ ਰਿਹਾ ਹੈ। ਹਰਿਆਣਾ ਭਾਰਤ ਦੇ ਨਿਰਯਾਤ ਵਿੱਚ ਯੋਗਦਾਨ ਦੇਣ ਵਾਲਾ ਪ੍ਰਮੁੱਖ ਰਾਜ ਹੈ। ਹਰਿਆਣਾ ਨੇ ਸਾਲ 2023-24 ਵਿੱਚ 2 ਲੱਖ 75 ਹਜ਼ਾਰ ਕਰੋੜ ਰੁਪਏ ਦਾ ਨਿਰਯਾਤ ਕੀਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿੱਚ 2000 ਤੋਂ ਵੱਧ ਟੈਕਸਟਾਈਲ ਯੂਨਿਟਾਂ ਹਨ। ਹਰਿਆਣਾ ਭਾਰਤ ਦੇ ਟੈਕਸਟਾਈਲ ਉਤਪਾਦਨ ਵਿੱਚ ਦੂਜਾ ਸਭ ਤੋਂ ਵੱਡਾ ਯੋਗਦਾਨ ਦੇਣ ਵਾਲਾ ਰਾਜ ਹੈ ਜੋ ਸਿੰਥੈਟਿਕ ਅਤੇ ਵਿਸ਼ੇਸ਼ ਕੱਪੜਿਆਂ ਲਈ ਇੱਕ ਮਜ਼ਬੂਤ ਆਧਾਰ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿੱਚ ਆਈਟੀਆਈ ਅਤੇ ਕਈ ਕੁਸ਼ਲ ਵਿਕਾਸ ਕੇਂਦਰ ਹਨ। ਸੇਇਰੇਨ ਕੰਪਨੀ ਨਾਲ ਹੋਏ ਐਮਓਯੂ ਨਾਲ ਹਰਿਆਣਾ ਇਸ ਖੇਤਰ ਵਿੱਚ ਹੋਰ ਵੱਧ ਤਰੱਕੀ ਕਰੇਗਾ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।

ਉਨ੍ਹਾਂ ਨੇ ਕਿਹਾ ਕਿ ਇਹ ਨਿਵੇਸ਼ ਰਾਜ ਦੇ ਵਿਨਿਰਮਾਣ ਖੇਤਰ ਨੂੰ ਨਵੀਂ ਗਤੀ ਦੇਵੇਗਾ ਅਤੇ ਹਰਿਆਣਾ ਨੂੰ ਗਲੋਬਲ ਉਦਯੋਗਿਕ ਨਕਸ਼ੇ ‘ਤੇ ਹੋਰ ਮਜ਼ਬੂਤ ਸਥਿਤੀ ਪ੍ਰਦਾਨ ਕਰੇਗਾ। ਨਵੀਂ ਤਕਨਾਲੋਜੀ ਦੇ ਉਪਯੋਗ ਨਾਲ ਰਾਜ ਵਿੱਚ ਉਦਯੋਗਿਕ ਨਵੀਨਤਾ ਨੂੰ ਵਾਧਾ ਮਿਲੇਗਾ।

Share This Article
Leave a Comment