ਬਟਾਲਾ ‘ਚ ਹੋਇਆ ਵੱਡਾ ਬਲਾਸਟ, ਕਈ ਇਮਾਰਤਾਂ ਦੇ ਚਿਥੜੇ ਉੱਡੇ, ਬਾਹਰ ਖੜ੍ਹੀਆਂ ਗੱਡੀਆਂ ਮਲਵੇ ਨੇ ਚੇਪਤੀਆਂ, 50 ਬੰਦੇ ਲਾਪਤਾ

TeamGlobalPunjab
2 Min Read

[alg_back_button]

 ਬਟਾਲਾ : ਅੱਜ ਦੁਪਿਹਰ ਬਟਾਲਾ ਦੇ ਜਲੰਧਰ ਰੋਡ ‘ਤੇ ਪੈਂਦੇ ਹੰਸਲੀ ਨਾਲੇ ਦੇ ਨੇੜਲੇ ਇਲਾਕਿਆਂ ਵਿੱਚ ਉਸ ਵੇਲੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਥੇ ਦੀ ਇੱਕ ਪਟਾਕਾ ਫੈਕਟਰੀ ਦੇ ਜ਼ਬਰਦਸਤ ਧਮਾਕੇ ਨਾਲ ਚੀਥੜੇ ਉੱਡ ਗਏ। ਇਸ ਧਮਾਕੇ ਦੀ ਭਿਆਨਕਤਾ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਧਮਾਕੇ ਤੋਂ ਬਾਅਦ ਫੈਕਟਰੀ ਤਾਂ ਉੱਡੀ ਹੀ ਉਸ ਦੇ ਨਾਲ ਦੀਆਂ ਕਈ ਇਮਾਰਤਾਂ ਵੀ ਮਲਵੇ ਦੇ ਢੇਰ ਵਿੱਚ ਤਬਦੀਲ ਹੋ ਗਈਆਂ। ਇਸ ਤੋਂ ਇਲਾਵਾ ਇਮਾਰਤਾਂ ਦੇ ਨਜਦੀਕ ਤੇ ਬਾਹਰ ਖੜ੍ਹੀਆਂ ਗੱਡੀਆਂ ਦੀ ਧਮਾਕੇ ਤੋਂ ਬਾਅਦ ਡਿੱਗੇ ਮਲਵੇ ਕਾਰਨ ਤਬਾਹ ਹੋ ਗਈਆਂ ਹਨ। ਘਟਨਾ ਦੌਰਾਨ ਇਮਾਰਤਾਂ ਦੇ ਮਲਵੇ ਹੇਠ 50 ਦੇ ਕਰੀਬ ਵਿਅਕਤੀਆਂ ਦੇ ਫਸੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

ਮਿਲੀ ਜਾਣਕਾਰੀ ਅਨੁਸਾਰ ਇਸ ਫੈਕਟਰੀ ਦੇ ਮਲਵੇ ਅੰਦਰ ਰਹਿ ਰਹਿ ਕੇ ਧਮਾਕੇ ਹੋ ਰਹੇ ਸਨ। ਜਿਸ ਨੂੰ ਦੇਖਦਿਆਂ ਪੁਲਿਸ ਨੇ ਦੂਰ ਦੂਰ ਤੱਕ ਇਲਾਕੇ ਖਾਲੀ ਕਰਵਾ ਲਏ ਹਨ ਤੇ ਰਾਹਤ ਕਾਰਜਾਂ ‘ਚ ਮਦਦ ਕਰਨ ਲਈ ਐਨਡੀਆਰਐਫ ਦੀਆਂ ਟੀਮਾਂ ਸੱਦ ਲਈਆਂ ਗਈਆਂ ਹਨ। ਦੱਸ ਦਈਏ ਕਿ ਇਹ ਉਹ ਹੀ ਫੈਕਟਰੀ ਹੈ ਜਿੱਥੇ ਕੁਝ ਸਾਲ ਪਹਿਲਾਂ ਵੀ ਧਮਾਕਾ ਹੋ  ਚੁਕਿਆ ਹੈ ਪਰ ਇਸ ਦੇ ਬਾਵਜੂਦ ਅੱਜ ਵੀ ਇਹ ਫੈਕਟਰੀ ਇੱਥੇ ਬੇਰੋਕ-ਟੋਕ ਜਾਰੀ ਸੀ। ਜਿਸ ਦਾ ਨਤੀਜਾ ਇਹ ਨਿੱਕਲਿਆ ਕਿ ਅੱਜ ਇੱਥੋਂ ਦੀ ਜਨਤਾ ਇੱਕ ਵਾਰ ਫਿਰ ਭਾਰੀ ਮੁਸੀਬਤਾਂ ‘ਚ ਫਸੀ ਆਪਣੇ ਲੋਕਾਂ ਦੇ ਮਲਵੇ ਹੇਠੋਂ ਜਿੰਦਾ ਨਿੱਕਲ ਆਉਣ ਦੀਆਂ ਅਰਦਾਸਾਂ ਕਰ ਰਹੀ ਹੈ।

[alg_back_button]

Share this Article
Leave a comment