12 ਜ਼ਿਲਿਆਂ ਵਿਚ ਜਲਦੀ ਸ਼ੁਰੂ ਹੋਵੇਗੀ ਰੋਡਵੇਜ਼ ਬੱਸ ਸੇਵਾ

TeamGlobalPunjab
1 Min Read

ਚੰਡੀਗੜ੍ਹ:- ਹਰਿਆਣਾ ਸਰਕਾਰ ਨੇ ਅਹਿਮ ਫੈਸਲਾ ਸੁਣਾਇਆ ਹੈ ਜਿਸ ਤਹਿਤ ਆਵਾਜਾਈ ਵਿਚ ਥੋੜੀ ਸਰਕਾਰੀ ਛੋਟ ਦਿਤੀ ਗਈ ਹੈ। ਦੱਸ ਦਈਏ ਕਿ ਹਰਿਆਣਾ ਸਰਕਾਰ ਵੱਲੋਂ ਜਲਦੀ ਹੀ ਰੋਡਵੇਜ਼ ਬੱਸ ਸੇਵਾ ਸ਼ੁਰੂ ਕੀਤੀ ਜਾਵੇਗੀ ਜਿਸਦਾ ਆਮ ਲੋਕਾਂ ਨੂੰ ਬਹੁਤ ਜਿਆਦਾ ਲਾਭ ਹੋਵੇਗਾ। ਹਰਿਆਣਾ ਵਿਚ ਲਾਕਡਾਊਨ ਵਿਚ ਛੋਟ ਦਿੰਦੇ ਹੋਏ 12 ਜ਼ਿਲਿ੍ਹਆਂ ਨੂੰ ਗ੍ਰੀਨ ਜ਼ੋਨ ਘੋਸ਼ਿਤ ਕੀਤਾ ਗਿਆ ਹੈ। ਅਜਿਹਾ ਕਰਨ ਨਾਲ ਸੂਬੇ ਵਿਚ ਵਪਾਰਿਕ ਅਤੇ ਆਰਥਿਕ ਗਤੀਵਿਧੀਆਂ ਸ਼ੁਰੂ ਹੋ ਜਾਣਗੀਆਂ ਅਤੇ ਲੋਕਾਂ ਨੂੰ ਕਾਫੀ ਹੱਦ ਤੱਕ ਰਾਹਤ ਵੀ ਮਿਲੇਗੀ। ਦੱਸ ਦਈਏ ਕਿ ਹਰਿਆਣਾ ਦੇ ਚਰਖੀ ਦਾਦਰੀ, ਫਤਿਹਬਾਦ, ਹਿਸਾਰ, ਜੀਂਦ, ਕਰਨਾਲ, ਕੈਥਲ, ਕੁਰੂਕਸ਼ੇਤਰ, ਸਿਰਸਾ, ਯਮੁਨਾਨਗਰ, ਰੇਵਾੜੀ, ਮਹੇਂਦਰਗੜ੍ਹ ਅਤੇ ਇੱਜਰ ਅਜਿਹੇ ਜ਼ਿਲੇ ਹਨ ਜਿੰਨਾਂ ਨੂੰ ਗ੍ਰੀਨ ਜ਼ੋਨ ਐਲਾਨ ਦਿਤਾ ਗਿਆ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਵੱਲੋਂ 26 ਅਪ੍ਰੈਲ ਨੂੰ 12 ਜ਼ਿਲਿਆਂ ਵਿਚ ਦੁਕਾਨਾਂ ਖੋਲਣ ਦੇ ਆਦੇਸ਼ ਜਾਰੀ ਕੀਤੇ ਸਨ।

Share this Article
Leave a comment