ਦੇਖੋ ਹੁਣ ਤੱਕ ਬਾਇਡਨ ਤੇ ਟਰੰਪ ਨੇ ਕਿੰਨੇ ਜਿੱਤੇ ਸੂਬੇ

TeamGlobalPunjab
1 Min Read

ਵਾਸ਼ਿੰਗਟਨ : ਅਮਰੀਕਾ ‘ਚ ਰਾਸ਼ਟਰਪਤੀ ਚੋਣ ਜਿੱਤਣ ਲਈ ਜਿਵੇਂ ਚੋਣ ਪ੍ਰਚਾਰ ਕਾਫ਼ੀ ਮਜ਼ਬੂਤ ਰਿਹਾ ਹੈ। ਇਸੇ ਤਰ੍ਹਾਂ ਹੀ ਚੋਣਾਂ ਦੇ ਨਤੀਜਿਆਂ ‘ਚ ਵੀ ਡੋਨਲਡ ਟਰੰਪ ਤੇ ਜੋ ਬਾਇਡਨ ਜ਼ਬਰਦਸਤ ਟੱਕਰ ਦੇ ਰਹੇ ਹਨ। ਹੁਣ ਦੇ ਰੁਝਾਨਾਂ ‘ਚ ਜੋ ਬਾਇਡਨ 224 ਇਲੈਕਟੋਰਲ ਵੋਟ ਨਾਲ ਅੱਗੇ ਚੱਲ ਰਹੇ ਹਨ। ਜਦਕਿ ਡੌਨਲਡ ਟਰੰਪ 213 ਇਲੈਕਟੋਰਲ ਵੋਟ ਹਾਸਲ ਕਰ ਚੁੱਕੇ ਹਨ। ਦੋਵਾਂ ਲੀਡਰਾਂ ‘ਚ ਵੋਟ ਫੀਸਦ ਕੁਝ ਜ਼ਿਆਦਾ ਫਰਕ ਨਹੀਂ ਹੈ। ਜੋ ਬਾਇਡਨ ਨੂੰ ਖ਼ਬਰ ਲਿਖੇ ਜਾਣ ਤਕ 49.9 ਫੀਸਦ ਵੋਟ ਹਾਸਲ ਹੋਏ ਹਨ।

ਇਸ ਦੇ ਨਾਲ ਹੀ ਟਰੰਪ ਵੀ ਉਹਨਾਂ ਦੇ ਪਿੱਛੇ ਪਿੱਛੇ ਆ ਰਹੇ ਹਨ। ਟਰੰਪ ਨੂੰ 48.5 ਫੀਸਦ ਵੋਟ ਹਾਸਲ ਹੋਏ ਹਨ। ਹੁਣ ਤਕ ਦੇ ਰੁਝਾਨਾਂ ਮੁਤਾਬਕ ਜੋ ਬਾਇਡਨ ਨੂੰ 6,51,56,372 ਤੋਂ ਵੱਧ ਵੋਟਾਂ ਪਈਆਂ ਹਨ ਜਦਕਿ ਟਰੰਪ ਨੂੰ 6,33,79,047 ਤੋਂ ਵੱਧ ਵੋਟਾਂ ਮਿਲੀਆਂ ਹਨ। ਦੇਖਿਆ ਜਾਵੇ ਤਾਂ ਦੋਵਾਂ ਵਿਚਾਲੇ 17,77,325 ਵੋਟਾਂ ਦਾ ਫਰਕ ਹੈ।

ਜੋ ਬਾਇਡਨ ਹੁਣ ਤਕ ਵਾਸ਼ਿੰਗਟਨ, ਓਰੇਗਨ, ਕੈਲੀਫ਼ੋਰਨੀਆ, ਨੇਵਾਦਾ, ਐਰੀਜ਼ੋਨਾ, ਨਿਊ ਮੈਕਸਿਕੋ, ਕੋਲੋਰਾਡੋ, ਮਿਨੇਸੋਟਾ, ਵਰਜੀਨੀਆ, ਨਿਊ ਯਾਰਕ, ਮੇਰੀਲੈਂਡ, ਡੇਲਾਵੇਅਰ, ਨਿਊ ਜਰਸੀ ਸਮੇਤ ਹੋਰ 19 ਸੂਬੇ ਜਿੱਤ ਚੁੱਕੇ ਹਨ। ਇਸ ਤੋਂ ਇਲਾਵਾ ਡੌਨਲਡ ਟਰੰਪ ਮੋਨਟਾਨਾ, ਇਦਾਹੂ, ਉਟਾਹ, ਟੈਕਸਸ, ਕੈਂਸਾਸ, ਨੌਰਥ ਡਕੋਟਾ, ਲੂਸਿਆਨਾ, ਸਣੇ 23 ਸੁੂਬੇ ਜਿੱਤ ਗਏ ਹਨ।

Share This Article
Leave a Comment