ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਅਗਲੇ ਇੱਕ ਸਾਲ ਦੀ ਮਿਆਦ ਲਈ ਚੋਣ ਸ਼ੁਕਰਵਾਰ ਨੂੰ ਕਰਵਾਈ ਗਈ। ਅੱਜ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਏ ਜਨਰਲ ਇਜਲਾਸ ਵਿੱਚ ਵੋਟਾਂ ਰਾਹੀਂ ਬੀਬੀ ਜਗੀਰ ਕੌਰ ਨੂੰ ਕਮੇਟੀ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ। ਇਸ ਚੋਣ ਵਾਸਤੇ ਕੁੱਲ 143 ਵੋਟਾਂ ਪਈਆਂ, ਜਿਸ ਵਿੱਚੋਂ 122 ਵੋਟਾਂ ਬੀਬੀ ਜਗੀਰ ਕੌਰ ਨੂੰ ਮਿਲੀਆਂ ਅਤੇ ਮਿੱਠੂ ਸਿੰਘ ਕਾਹਣੇਕੇ ਨੂੰ ਸਿਰਫ 20 ਵੋਟਾਂ ਮਿਲੀਆਂ
ਗੁਰਦੁਆਰਾ ਐਕਟ 1925 ਦੇ ਅਨੁਸਾਰ, ਸ਼੍ਰੋਮਣੀ ਕਮੇਟੀ ਦੇ ਸੰਗਠਨ ਨੂੰ ਹਰ ਸਾਲ ਆਪਣਾ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸੈਕਟਰੀ ਅਤੇ 15 ਮੈਂਬਰੀ ਕਾਰਜਕਾਰੀ ਸੰਸਥਾ ਦੀ ਚੋਣ ਕਰਨੀ ਲਾਜ਼ਮੀ ਹੈ ਚਾਹੇ ਉਹ ਸਰਬਸੰਮਤੀ ਨਾਲ ਜਾਂ ਵੋਟਿੰਗ ਦੇ ਜ਼ਰੀਏ ਕੀਤਾ ਜਾਏ।