ਵੋਟਿੰਗ ਤੋਂ ਪਹਿਲਾਂ ਬੀਬੀ ਜਗੀਰ ਕੌਰ ਨੇ ਕਰਤਾ ਧਮਾਕਾ, ਵੀਡੀਓ ਵਾਇਰਲ

Rajneet Kaur
2 Min Read

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅੱਜ ਹੋਣ ਜਾ ਰਹੀਆਂ ਹਨ। ਇਸ ਵਿੱਚ ਮੁਖੀ ਸਮੇਤ ਵੱਖ-ਵੱਖ ਅਹੁਦਿਆਂ ਲਈ ਚੋਣਾਂ ਕਰਵਾਈਆਂ ਜਾਣਗੀਆਂ। ਇਸ ਵਾਰ ਪ੍ਰਧਾਨ ਦੇ ਅਹੁਦੇ ਲਈ ਚੋਣ ਲਿਫਾਫਿਆਂ ਰਾਹੀਂ ਨਹੀਂ ਸਗੋਂ ਪਰਚੀ (ਵੋਟਿੰਗ) ਰਾਹੀਂ ਹੋਵੇਗੀ। ਇਸ ਦੇ ਲਈ ਸਵੇਰ ਤੋਂ ਹੀ ਸਰਗਰਮੀ ਤੇਜ਼ ਹੋ ਗਈ ਹੈ।

ਚੋਣਾਂ ਲਈ ਆਮ ਸਭਾ ਦੁਪਹਿਰ 1 ਵਜੇ ਸ਼ੁਰੂ ਹੋਵੇਗੀ। ਇਸ ਵਾਰ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਐੱਸਜੀਪੀਸੀ ਦੀ ਤਿੰਨ ਵਾਰ ਪ੍ਰਧਾਨ ਰਹਿ ਚੁੱਕੀ ਬੀਬੀ ਜਗੀਰ ਕੌਰ ਚੋਣ ਮੈਦਾਨ ਵਿਚ ਹਨ। ਐੱਸਜੀਪੀਸੀ ਦੇ 157 ਮੈਂਬਰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। 79 ਵੋਟਾਂ ਪ੍ਰਾਪਤ ਕਰਨ ਵਾਲੇ ਉਮੀਦਵਾਰ ਦੀ ਜਿੱਤ ਯਕੀਨੀ ਹੋਵੇਗੀ।

ਅੰਮ੍ਰਿਤਸਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ  ਕਿਹਾ ਕਿ ਅਸੀਂ ਬੜੇ ਭਾਗਾਂ ਵਾਲੇ ਹਾਂ ਕਿ ਸਿੱਖ ਕੌਮ ਨੂੰ ਹੱਕ ਮਿਲਿਆ ਹੈ ਕਿ ਉਹ  ਆਪਣੇ ਨੁਮਾਇੰਦੇ ਆਪ ਚੁਣਨ, ਜੇ ਸਿੱਖ ਕੌਮ ਆਪਣੇ ਨੁਮਾਇੰਦੇ ਆਪ ਚਾਹੁੰਦੀ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਫ਼ਰਜ਼ ਹੈ ਆਪਣੇ ਹਲਕੇ ਦੇ ਆਪਣੇ ਵੋਟਰਾਂ ਦੀ ਸੋਚ ਅਨੁਸਾਰ ਚੱਲ ਕੇ ਆਜ਼ਾਦ ਵੋਟ ਪਾਉਣ। ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਕਿਸੇ ਨੂੰ ਕੋਈ ਪ੍ਰੈਸ਼ਰ ਨਹੀਂ ਨਾ ਹੀ ਮੇਰੇ ਵੱਲੋਂ ਕਿਸੇ ਨਾਲ ਧੱਕਾ ਕੀਤਾ ਜਾ ਰਿਹਾ ਹੈ, ਨਾ ਹੀ ਮੈਂ ਕਿਸੇ ਤੇ ਜ਼ੋਰ ਪਾ ਰਹੀ ਹੈ ।

 

Share This Article
Leave a Comment