ਬੀਬੀ ਭੱਠਲ ਨੇ ਕੈਪਟਨ ਤੇ ਢੀਂਡਸਾ ਨੂੰ ਦੱਸਿਆ ਇੱਕੋ ਥਾਲੀ ਦੇ ਚੱਟੇ-ਵੱਟੇ

TeamGlobalPunjab
1 Min Read

ਲਹਿਰਾਗਾਗਾ: ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਇੱਕ ਵਾਰ ਫਿਰ ਸੁਖਦੇਵ ਸਿੰਘ ਢੀਂਡਸਾ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ ‘ਤੇ ਲੈਂਦਿਆਂ ਦੋਵਾਂ ਆਗੂਆਂ ਨੂੰ ਇੱਕੋ ਥਾਲੀ ਦੇ ਚੱਟੇ-ਵੱਟੇ ਦੱਸਿਆ। ਉਨ੍ਹਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਸ਼ਬਦੀ ਹਮਲੇ ਕਰਦਿਆਂ ਕਿਹਾ, ਕਿ ਕੈਪਟਨ ਨੇ ਪਾਰਟੀ ਨੂੰ ਧੋਖਾ ਦੇ ਕੇ ਪੰਜਾਬ ਦੀ ਨੰਬਰ ਇੱਕ ਦੁਸ਼ਮਣ ਪਾਰਟੀ ਭਾਜਪਾ ਨਾਲ ਜਾ ਹੱਥ ਮਿਲਾਇਆ ਹੈ। ਜਿਸ ਨੂੰ ਕਦੇ ਵੀ ਲੋਕ ਮੁਆਫ਼ ਨਹੀਂ ਕਰਨਗੇ।

ਇਸ ਤੋਂ ਇਲਾਵਾ ਬੀਬੀ ਭੱਠਲ ਨੇ ਸਥਾਨਕ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਵਿਰੁੱਧ ਵੀ ਭੜਾਸ ਕੱਢਦਿਆਂ ਕਿਹਾ ਕਿ ‘ਜੋ ਆਪਣੇ ਹਲਕੇ ਸੁਨਾਮ ਦਾ ਨਹੀਂ ਬਣਿਆ, ਲਹਿਰਾ ਹਲਕੇ ਦਾ ਕਿਵੇਂ ਬਣ ਸਕਦਾ ਹੈ।’ ਉਨ੍ਹਾਂ ਕਿਹਾ ਕਿ, ‘ਇਹ ਜਦੋਂ ਮਰਜ਼ੀ ਕੁਰਸੀ ਛੱਡ ਜਾਂਦੇ ਹਨ, ਜਦੋਂ ਮਰਜ਼ੀ ਪਾਰਟੀ ਛੱਡ ਜਾਂਦੇ ਹਨ ਅਤੇ ਜਦੋਂ ਮਰਜ਼ੀ ਹਲਕਾ ਛੱਡ ਜਾਂਦੇ ਹਨ।’

ਇਸ ਦੇ ਨਾਲ ਹੀ ਉਨ੍ਹਾਂ ਨੇ ਵਾਰ- ਵਾਰ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਵੀ ਸਖਤ ਨਿਖੇਧੀ ਕੀਤੀ। ਉਨ੍ਹਾਂ ਨੇ ਬੇਅਦਬੀ ਦੀ ਘਟਨਾ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ, ਕਿ ਅਜਿਹੀਆਂ ਘਟਨਾਵਾਂ ਵਾਰ- ਵਾਰ ਵਾਪਰਨੀਆਂ ਬਹੁਤ ਹੀ ਸੋਚੀ ਸਮਝੀ ਸਾਜ਼ਿਸ਼ ਹੈ। ਜਿਸ ਦੀ ਤਹਿ ਤੱਕ ਪਹੁੰਚਣਾ ਲਾਜ਼ਮੀ ਹੈ, ਤਾਂ ਜੋ ਬੇਅਦਬੀ ਦੀਆਂ ਘਟਨਾਵਾਂ ਫਿਰ ਨਾਂ ਵਾਪਰਨ।

Share This Article
Leave a Comment