ਭੂਟਾਨ ਨੇ ਬਣਾਇਆ ਰਿਕਾਰਡ, 7 ਦਿਨਾਂ ਅੰਦਰ 90 ਫ਼ੀਸਦੀ ਯੋਗ ਆਬਾਦੀ ਦੀ ਵੈਕਸੀਨੇਸ਼ਨ ਕੀਤੀ ਪੂਰੀ

TeamGlobalPunjab
1 Min Read

ਨਿਊਜ਼ ਡੈਸਕ : ਭਾਰਤ ਦੇ ਗਵਾਂਢੀ ਦੇਸ਼ ਭੂਟਾਨ ਨੇ ਟੀਕਾਕਰਨ ਅਭਿਆਨ ਨੂੰ ਲੈ ਕੇ ਰਿਕਾਰਡ ਬਣਾਇਆ ਹੈ। ਇਸ ਦੇਸ਼ ਨੇ ਆਪਣੀ 90 ਫੀਸਦੀ ਯੋਗ ਆਬਾਦੀ ਨੂੰ ਸਿਰਫ 7 ਦਿਨਾਂ ਅੰਦਰ ਹੀ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਦੇ ਦਿੱਤੀਆਂ ਹਨ। ਭੂਟਾਨ ਦੇ ਸਿਹਤ ਮੰਤਰਾਲੇ ਮੁਤਾਬਕ ਵਿਦੇਸ਼ਾਂ ਤੋਂ ਮਿਲੀ ਮੁਫ਼ਤ ਵੈਕਸੀਨ ਨੂੰ ਸਿਰਫ 7 ਦਿਨਾਂ ਅੰਦਰ ਹੀ ਇਸਤੇਮਾਲ ਕਰ ਲਿਆ ਗਿਆ।

ਦੱਸਣਯੋਗ ਹੈ ਕਿ 20 ਜੁਲਾਈ ਤੋਂ ਜਨਤਾ ਨੂੰ ਕੋਰੋਨਾ ਵੈਕਸੀਨ ਦੀ ਦੂਜੀ ਖ਼ੁਰਾਕ ਮਿਲਣੀ ਸ਼ੁਰੂ ਹੋਈ ਸੀ। ਯੂਨੀਸੈੱਫ ਨੇ ਵੀ ਮਹਾਂਮਾਰੀ ਦੇ ਦੌਰ ਵਿੱਚ ਤੇਜ਼ੀ ਨਾਲ ਟੀਕਾਕਰਣ ਕੀਤੇ ਜਾਣ ਦੀ ਸ਼ਲਾਘਾ ਕੀਤੀ ਹੈ।

ਭੂਟਾਨ ਨੇ ਇਸ ਤੋਂ ਪਹਿਲਾਂ ਮਾਰਚ ਮਹੀਨੇ ‘ਚ ਭਾਰਤ ਵੱਲੋਂ ਦਿੱਤੀਆਂ ਗਈਆਂ ਐਸਟਰਾਜ਼ੇਨੇਕਾ ਵੈਕਸੀਨ ਦੀਆਂ ਸਾਢੇ ਪੰਜ ਲੱਖ ਖੁਰਾਕਾਂ ਦਾ ਵੀ ਤੇਜ਼ੀ ਨਾਲ ਇਸਤੇਮਾਲ ਕੀਤਾ ਸੀ। ਹਲਾਂਕਿ ਇਸ ਤੋਂ ਬਾਅਦ ਭਾਰਤ ‘ਚ ਕੋਰੋਨਾ ਦੇ ਮਾਮਲਿਆਂ ‘ਚ ਹੋਏ ਵਾਧੇ ਕਾਰਨ ਟੀਕੇ ਦਾ ਨਿਰਯਾਤ ਰੁਕ ਗਿਆ ਸੀ।

Share this Article
Leave a comment