ਯੂਪੀ-ਬਿਹਾਰ ਦੇ ਬਈਏ ਨੂੰ ਵੜਨ ਨਹੀਂ ਦਿਓ… ਚੰਨੀ ਦੇ ਬਿਆਨ ਤੋਂ ਘਿਰੀ ਕਾਂਗਰਸ, ਕੇਜਰੀਵਾਲ ਨੇ ਕਿਹਾ- ਪ੍ਰਿਅੰਕਾ ਵੀ ਯੂ.ਪੀ. ਦੀ ਹੈ

TeamGlobalPunjab
3 Min Read

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹੁਣ ਖੇਤਰਵਾਦ ਇੱਕ ਮੁੱਦੇ ਵਜੋਂ ਉਭਰਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਯੂਪੀ, ਬਿਹਾਰ ਅਤੇ ਦਿੱਲੀ ਦੇ ਲੋਕਾਂ ਬਾਰੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਦੇ ਕੋਲ ਖੜ੍ਹੇ ਹੋ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀ, ‘ਇਕਜੁੱਟ ਹੋ ਜਾਓ ਪੰਜਾਬੀਓ। ਯੂ.ਪੀ., ਬਿਹਾਰ ਅਤੇ ਦਿੱਲੀ ਦੇ ਬਈਏ ਨੂੰ ਪੰਜਾਬ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ, ਜੋ ਇੱਥੇ ਰਾਜ ਕਰਨਾ ਚਾਹੁੰਦੇ ਹਨ।’ ਇਸ ‘ਤੇ ਹੁਣ ਭਾਜਪਾ ਨੇ ਕਾਂਗਰਸ ‘ਤੇ ਯੂਪੀ ਅਤੇ ਬਿਹਾਰ ਦੇ ਲੋਕਾਂ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ ਹੈ।

ਚੰਨੀ ਦੇ ਬਿਆਨ ‘ਤੇ ਹੱਸਣ ਲਈ ਪ੍ਰਿਅੰਕਾ ਗਾਂਧੀ ‘ਤੇ ਵੀ ਭਾਜਪਾ ਹਮਲਾ ਕਰ ਰਹੀ ਹੈ। ਬੀਜੇਪੀ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਚੰਨੀ ਦੇ ਬਿਆਨ ਦਾ ਵੀਡੀਓ ਟਵੀਟ ਕੀਤਾ ਅਤੇ ਲਿਖਿਆ, ‘ਸਟੇਜ ਤੋਂ ਪੰਜਾਬ ਦੇ ਮੁੱਖ ਮੰਤਰੀ ਯੂਪੀ, ਬਿਹਾਰ ਦੇ ਲੋਕਾਂ ਨੂੰ ਜ਼ਲੀਲ ਕਰ ਰਹੇ ਹਨ ਅਤੇ ਪ੍ਰਿਅੰਕਾ ਵਾਡਰਾ ਉਨ੍ਹਾਂ ਦੇ ਨਾਲ ਖੜ੍ਹ ਕੇ ਹੱਸ ਰਹੇ ਹਨ, ਤਾੜੀਆਂ ਵਜਾ ਰਹੇ ਹਨ, ਕੀ ਇਸ ਤਰ੍ਹਾਂ ਕਾਂਗਰਸ ਯੂਪੀ ਅਤੇ ਦੇਸ਼ ਦਾ ਵਿਕਾਸ ਕਰੇਗੀ? ਲੋਕਾਂ ਨੂੰ ਆਪਸ ਵਿੱਚ ਲੜਾ ਕੇ?’

ਇਸ ਦੌਰਾਨ ਪ੍ਰਿਅੰਕਾ ਗਾਂਧੀ ਹੱਸਦੀ ਨਜ਼ਰ ਆ ਰਹੀ ਹੈ, ਜਿਸ ‘ਤੇ ਭਾਜਪਾ ਨੇ ਉਨ੍ਹਾਂ ‘ਤੇ ਹਮਲਾ ਬੋਲਿਆ ਹੈ। ਅਰਵਿੰਦ ਕੇਜਰੀਵਾਲ ਨੇ ਵੀ ਚੰਨੀ ਦੇ ਬਿਆਨ ‘ਤੇ ਹਮਲਾ ਬੋਲਦਿਆਂ ਕਿਹਾ, ‘ਇਹ ਬਹੁਤ ਸ਼ਰਮਨਾਕ ਹੈ। ਅਸੀਂ ਕਿਸੇ ਵੀ ਭਾਈਚਾਰੇ ਜਾਂ ਵਿਅਕਤੀ ਵਿਰੁੱਧ ਅਜਿਹੀਆਂ ਟਿੱਪਣੀਆਂ ਦੀ ਨਿੰਦਾ ਕਰਦੇ ਹਾਂ। ਪ੍ਰਿਅੰਕਾ ਗਾਂਧੀ ਵੀ ਯੂਪੀ ਨਾਲ ਸਬੰਧਤ ਹੈ। ਫਿਰ ਉਹ ਵੀ ਬਈਆ ਹੋਈ। ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਉਮੀਦਵਾਰ ਐਲਾਨ ਦਿੱਤਾ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਸ ਮਹੀਨੇ ਉਨ੍ਹਾਂ ਦੇ ਨਾਂ ਦਾ ਐਲਾਨ ਕੀਤਾ ਸੀ।

ਚੰਨੀ ਦੇ ਇਸ ਬਿਆਨ ਨਾਲ ਕਾਂਗਰਸ ਨੂੰ ਸ਼ਹਿਰੀ ਖੇਤਰਾਂ ਵਿੱਚ ਵੱਡਾ ਨੁਕਸਾਨ ਉਠਾਉਣਾ ਪੈ ਸਕਦਾ ਹੈ, ਜਿੱਥੇ ਯੂਪੀ ਅਤੇ ਬਿਹਾਰ ਤੋਂ ਪਰਵਾਸੀ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਨ੍ਹਾਂ ਵਿੱਚ ਲੁਧਿਆਣਾ, ਜਲੰਧਰ, ਪਠਾਨਕੋਟ, ਮੋਹਾਲੀ ਆਦਿ ਇਲਾਕੇ ਸ਼ਾਮਲ ਹਨ। ਆਉਣ ਵਾਲੇ ਦਿਨਾਂ ਵਿੱਚ ਭਾਜਪਾ, ਆਮ ਆਦਮੀ ਪਾਰਟੀ ਇਸ ਦਾ ਫਾਇਦਾ ਚੁੱਕਨ ਦੀ ਕੋਸ਼ਿਸ਼ ਕਰ ਸਕਦੇ ਹਨ। ਇੰਨਾ ਹੀ ਨਹੀਂ ਭਾਜਪਾ ਚੰਨੀ ਦੀ ਇਸ ਟਿੱਪਣੀ ਨੂੰ ਯੂਪੀ ਵਿੱਚ ਚੋਣ ਮੁੱਦਾ ਵੀ ਬਣਾ ਸਕਦੀ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment