ਵੇਰਕਾ : ਪਦਮ ਸ਼੍ਰੀ ਭਾਈ ਨਿਰਮਲ ਸਿੰਘ ਨੇ ਅੱਜ ਕੋਰੋਨਾ ਵਾਇਰਸ ਦੀ ਲਾਇਲਾਜ ਬਿਮਾਰੀ ਕਾਰਨ ਦਮ ਤੋੜ ਦਿੱਤਾ। ਪਰ ਉਨ੍ਹਾਂ ਦੀ ਮੌਤ ਤੋਂ ਬਾਅਦ ਸਸਕਾਰ ਲਈ ਜਗ੍ਹਾ ਇਕ ਵੱਡੀ ਚੁਣੌਤੀ ਬਣ ਗਈ ਸੀ ਕਿਓਂਕਿ ਇਲਾਕੇ ਦੀਆਂ ਸਾਰੀਆਂ ਸਮਸ਼ਾਨਘਾਟ ਕਮੇਟੀਆਂ ਨੇ ਉਨ੍ਹਾਂ ਦਾ ਸਸਕਾਰ ਕਰਨ ਤੋਂ ਇਨਕਾਰ ਦਿੱਤਾ ਸੀ । ਜਿਸ ਤੋਂ ਬਾਅਦ ਹੁਣ ਉਨ੍ਹਾਂ ਦਾ ਸਸਕਾਰ ਇਥੋਂ ਥੋੜਾ ਦੂਰ ਪਿੰਡ ਫ਼ਤਿਹਗੜ੍ਹ ਸ਼ੂਕਰਚੱਕ ਨੂੰ ਜਾਂਦੇ ਰਸਤੇ ‘ਤੇ ਕਿਸੇ ਵਿਅਕਤੀ ਵਲੋਂ ਦਾਨ ਕੀਤੀ ਜ਼ਮੀਨ ‘ਤੇ ਪੁਲਿਸ ਦੇ ਸਖ਼ਤ ਪ੍ਰਬੰਧਾਂ ਵਿਚ ਕੀਤਾ ਗਿਆ।
ਦੱਸ ਦੇਈਏ ਕਿ ਹੁਣ ਭਾਵੇ ਭਾਈ ਨਿਰਮਲ ਸਿੰਘ ਦਾ ਤਾ ਸਸਕਾਰ ਹੋ ਗਿਆ ਹੈ ਪਰ ਉਨ੍ਹਾਂ ਦੇ 3 ਹੋਰ ਸਾਥੀਆਂ ਦੀ ਰਿਪੋਰਟ ਪੌਜ਼ਟਿਵ ਆਈ ਹੈ। ਇਹ ਰਿਪੋਰਟ ਉਨ੍ਹਾਂ ਦੀ ਇਕ ਰਿਸਤੇਦਾਰ ਔਰਤ ਗੁਰਮੀਤ ਕੌਰ, ਸੇਵਾਦਾਰ ਬਲਬੀਰ ਸਿੰਘ ਅਤੇ ਹਰਮੋਨੀਅਮ ਵਾਦਕ ਦਰਸ਼ਨ ਸਿੰਘ ਦੀ ਪੌਜ਼ਟਿਵ ਆਈ ਹੈ ਇਸ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਅਤੇ ਬਚਿਆ ਦੇ ਵੀ ਟੈਸਟ ਲਏ ਗਏ ਸਨ ਪਰ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ ।