ਅਮ੍ਰਿਤਸਰ ਸਾਹਿਬ: ਇਸ ਵੇਲੇ ਦੀ ਵਡੀ ਖਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨਾਲ ਸਬੰਧਤ ਆ ਰਹੀ ਹੈ । ਅਜ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਧਰਮ ਪਤਨੀ ਅਮਰਪਾਲ ਕੌਰ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ । ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਸਿਹਤ ਖਰਾਬ ਹੋਣ ਤੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਿਥੇ ਬੀਬੀ ਅਮਰਪਾਲ ਕੌਰ ਨੇ ਦਮ ਤੋੜ ਦਿੱਤਾ ਹੈ ।