ਸੀਐਮ ਮਾਨ ਦਾ ਰਾਹੁਲ ਗਾਂਧੀ ਨੂੰ ਠੋਕਵਾਂ ਜਵਾਬ

Prabhjot Kaur
2 Min Read

ਹੁਸ਼ਿਆਰਪੁਰ: ਪੰਜਾਬ ਦੇ ਹੁਸ਼ਿਆਰਪੁਰ ਵਿੱਚ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਨੇ ਸੀਐਮ ਭਗਵੰਤ ਮਾਨ ਨੂੰ ਕਿਹਾ ਕਿ ਉਹ ਦਿੱਲੀ ਵਿੱਚ ਬੈਠੇ ਅਰਵਿੰਦ ਕੇਜਰੀਵਾਲ ਦਾ ਰਿਮੋਟ ਕੰਟਰੋਲ ਨਾਂ ਬਣਨ। ਰਾਹੁਲ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਭਗਵੰਤ ਮਾਨ ਨੇ ਟਵੀਟ ਕੀਤਾ ਕਿ ਰਾਹੁਲ ਜੀ, ਪੰਜਾਬ ‘ਚ ਉਲਟਾ ਨਾਂ ਹੀ ਬੋਲੋ ਤਾਂ ਚੰਗਾ ਹੈ।

ਪੰਜਾਬ ਦੇ ਲੋਕਾਂ ਨੇ ਮੈਨੂੰ ਮੁੱਖ ਮੰਤਰੀ ਬਣਾਇਆ ਹੈ ਅਤੇ ਰਾਹੁਲ ਗਾਂਧੀ ਨੇ ਚੰਨੀ ਜੀ ਨੂੰ ਬਣਾਇਆ ਸੀ। ਤੁਸੀਂ ਚੁਣੇ ਹੋਏ ਮੁੱਖ ਮੰਤਰੀ ਕੈਪਟਨ ਨੂੰ 2 ਮਿੰਟਾਂ ਵਿੱਚ ਬੇਇੱਜ਼ਤ ਕਰਕੇ ਹਟਾ ਦਿੱਤਾ ਸੀ। ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਯਾਤਰਾ ਦੌਰਾਨ ਧੱਕੇ ਪੈ ਰਹੇ ਹਨ, ਤੁਸੀਂ ਬੋਲਦੇ ਹੋਏ ਚੰਗੇ ਨਹੀਂ ਲਗਦੇ।

ਹੁਸ਼ਿਆਰਪੁਰ ‘ਚ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਭਾਰਤ ਦੇ ਹਰ ਸੂਬੇ ਦਾ ਆਪਣਾ ਇਤਿਹਾਸ ਹੈ। ਹਰ ਸੂਬੇ ਦੀ ਆਪਣੀ ਭਾਸ਼ਾ ਅਤੇ ਜਿਉਣ ਦਾ ਤਰੀਕਾ ਹੈ। ਪੰਜਾਬ ਨੂੰ ਪੰਜਾਬ ਤੋਂ ਹੀ ਚਲਾਇਆ ਜਾਣਾ ਚਾਹੀਦਾ। ਪੰਜਾਬ ਨੂੰ ਦਿੱਲੀ ਤੋਂ ਨਹੀਂ ਚਲਾਉਣਾ ਚਾਹੀਦਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment