ਬਰਨਾਲਾ : ਪੰਜਾਬ ਅੰਦਰ ਕੇਂਦਰੀ ਬਿੱਲਾਂ ਦੇ ਵਿਰੋਧ ਤੋਂ ਮਾਹੌਲ ਲਗਾਤਾਰ ਖਰਾਬ ਹੁੰਦਾ ਜਾ ਰਿਹਾ ਹੈ। ਕਿਸਾਨ ਜਿੱਥੇ ਧਰਨੇ ਮੁਜਾਹਰੇ ਕਰ ਰਹੇ ਹਨ ਤਾਂ ਉੱਥੇ ਹੀ ਸਿਆਸੀ ਪਾਰਟੀਆਂ ਵੀ ਪ੍ਰਦਰਸ਼ਨ ਕਰ ਰਹੀਆਂ ਹਨ। ਇਸ ਦੇ ਚਲਦਿਆਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਗ੍ਰਾਂਮ ਸਭਾਵਾਂ ਬੁਲਾ ਕੇ ਬਿੱਲਾਂ ਵਿਰੁੱਧ ਮਤੇ ਪਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸੇ ਲੜੀ ਤਹਿਤ ਭਗਵੰਤ ਮਾਨ ਖੁਦ ਪਿੰਡਾਂ ‘ਚ ਗ੍ਰਾਂਮ ਸਭਾਵਾਂ ਬੁਲਾਉਣ ਮੌਕੇ ਪਹੁੰਚੇ। ਇਸ ਮੌਕੇ ਬੋਲਦਿਆ ਮਾਨ ਨੇ ਸ਼੍ਰੋਮਣੀ ਅਕਾਲੀ ਦਲ ‘ਤੇ ਗੰਭੀਰ ਦੋਸ਼ ਲਾਏ ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਧਰਮਾ ਦਾ ਸਹਾਰਾ ਲੈਂਦਾ ਹੈ ਅਤੇ ਹਰ ਵਾਰ ਸਿਆਸੀ ਰੋਟੀਆਂ ਸੇਕਦਾ ਹੈ।
https://www.facebook.com/AAPPunjab/videos/323395558757196
ਉੱਧਰ ਦੂਜੇ ਪਾਸੇ ਜੇਕਰ ਗੱਲ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਦੀ ਕਰੀਏ ਤਾਂ ਉਹ ਵੀ ਮੌਕੇ ‘ਤੇ ਪਹੁੰਚੇ। ਇਸ ਮੌਕੇ ਮੀਤ ਹੇਅਰ ਨੇ ਬੋਲਦਿਆਂ ਬਿੱਲਾਂ ਦੇ ਨੁਕਸਾਨ ਬਾਰੇ ਪਿੰਡਾਂ ਦੇ ਲੋਕਾਂ ਨੂੰ ਜਾਣੂ ਕਰਵਾਇਆ। ਮੀਤ ਹੇਅਰ ਨੇ ਕਿਹਾ ਕਿ ਇਸੇ ਲਈ ਅੱਜ ਲੋੜ ਹੈ ਕਿ ਪਿੰਡਾਂ ਦੀਆਂ ਪੰਚਾਇਤਾਂ ਮਤੇ ਪਾ ਕੇ ਇਨ੍ਹਾਂ ਖੇਤੀ ਬਿੱਲਾਂ ਨੂੰ ਰੱਦ ਕਰਨ। ਜ਼ਿਕਰ ਏ ਖਾਸ ਹੈ ਇਸ ਮਸਲੇ ‘ਤੇ ਲਗਾਤਾਰ ਸਿਆਸਤ ਗਰਮਾਈ ਹੋਈ ਹੈ। ਹਰ ਪਾਰਟੀ ਆਪਣਾ ਆਪਣਾ ਰਾਗ ਅਲਾਪ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਜਿੱਥੇ ਆਪਣੇ ਬੈਨਰ ਹੇਠ ਰੋਸ ਰੈਲੀਆਂ ਕਰ ਰਿਹਾ ਹੈ ਤਾਂ ਕਾਂਗਰਸ ਪਾਰਟੀ ਆਪਣੇ ਬੈਨਰ ਹੇਠ। ਅਜਿਹੇ ਵਿੱਚ ਲਗਾਤਾਰ ਹਰ ਪਾਰਟੀ ਕਿਸਾਨਾਂ ਦਾ ਮਸੀਹਾ ਬਣਨ ‘ਚ ਲੱਗੀ ਹੋਈ ਹੈ।