ਭਗਵੰਤ ਮਾਨ ਨੇ ਸੂਬੇ ‘ਚ ਹੋ ਰਹੀ ਨਸ਼ਾ ਤਸਕਰੀ ਬਾਰੇ ਕਰਤਾ ਵੱਡਾ ਖੁਲਾਸਾ, ਅੰਕੜੇ ਜਾਣ ਕੇ  ਤੁਸੀਂ ਵੀ ਰਹਿ ਜਾਓਂਗੇ ਹੈਰਾਨ

TeamGlobalPunjab
1 Min Read

ਸ਼ੇਰਪੁਰ : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਅੰਦਰ ਇਸ ਵੇਲੇ ਪੰਜ ਹਜ਼ਾਰ ਔਰਤਾਂ ਨਸ਼ੇ ਦੇ ਕਾਰੋਬਾਰ ਵਿੱਚ ਲੱਗ ਗਈਆਂ ਹਨ, ਤੇ ਹਾਲਾਤ ਇਹ ਹਨ ਕਿ ਇੱਥੋਂ ਦੇ ਲੋਕਾਂ ਨੂੰ ਦੁੱਧ ਲੈਣ ਲਈ ਤਾਂ ਭਾਵੇਂ ਦੂਰ ਜਾਣਾ ਪਵੇ ਪਰ ਨਸ਼ਿਆਂ ਦੀ ਸਪਲਾਈ ਉਨ੍ਹਾਂ ਦੇ ਘਰਾਂ ਤੱਕ ਹੋ ਜਾਂਦੀ ਹੈ। ਜਿਹੜਾ ਕਿ ਪੰਜਾਬ ਸਰਕਾਰ ਲਈ ਸ਼ਰਮ ਵਾਲੀ ਗੱਲ ਹੈ।

ਭਗਵੰਤ ਮਾਨ ਨੇ ਕਿਹਾ ਕਿ  ਹੁਣ ਤੱਕ ਤਾਂ ਨਸ਼ਿਆਂ ਦੇ ਇਸ ਕਾਰੋਬਾਰ ਵਿੱਚ ਵੱਡੀ ਤਦਾਦ ਵਿੱਚ ਸਿਰਫ ਮਰਦ ਦੀ ਹੀ ਸ਼ਮੂਲੀਅਤ ਪਾਈ ਜਾਂਦੀ ਸੀ ਪਰ ਔਰਤਾਂ ਦੇ ਇਸ ਧੰਦੇ ਵਿੱਚ ਆਉਣ ਨਾਲ ਨਸ਼ਿਆਂ ਦੇ ਖਾਤਮੇ ਦੀ ਸਹੁੰ ਖਾ ਕੇ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੀ ਕੈਪਟਨ ਸਰਕਾਰ ‘ਤੇ ਸਵਾਲੀਆਂ ਨਿਸ਼ਾਨ ਖੜ੍ਹੇ ਹੋ ਗਏ ਹਨ ਕਿ ਸਰਕਾਰ ਦੇ ਢਾਈ ਸਾਲ ਬੀਤ ਜਾਣ ਤੋਂ ਬਾਅਦ ਵੀ ਉਹ ਨਸ਼ਾਂ ਸਮਗਲਰਾਂ ਦਾ ਕੁਝ ਕਿਉਂ ਨਹੀਂ ਵਿਘਾੜ ਸਕੇ। ਉਨ੍ਹਾਂ ਕਿਹਾ ਕਿ ਹੁਣ ਤਾਂ ਹਾਲਾਤ ਇੱਥੋਂ ਤੱਕ ਪਹੁੰਚ ਗਏ ਹਨ ਕਿ ਪੁਲਿਸ ਵੀ ਨਸ਼ਾ ਸਮਗਲਿੰਗ ਕਰਨ ਲੱਗ ਪਈ ਹੈ ਤਾਂ ਜੇਕਰ ਵਾੜ ਹੀ ਖੇਤ ਨੂੰ ਖਾਣ ਲੱਗੇ ਪਵੇ ਤਾਂ ਉਸ ਖੇਤ ਦਾ ਕੁਝ ਨਹੀਂ ਹੋ ਸਕਦਾ।

Share this Article
Leave a comment