ਸੰਗਰੂਰ : ਕੋਰੋਨਾ ਵਾਇਰਸ ਕਾਰਨ ਸਰਕਾਰ ਵਲੋਂ ਕਰਫਿਊ ਲਗਾਇਆ ਗਿਆ ਹੈ ਜਿਸ ਕਾਰਨ ਉਨ੍ਹਾਂ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਨਿਤ ਪ੍ਰਤੀ ਕਮਾ ਕੇ ਖਾਂਦੇ ਹਨ । ਇਨ੍ਹਾਂ ਗਰੀਬਾਂ ਲਈ ਲੋਕਾਂ ਵਲੋਂ ਲੰਗਰ ਵੀ ਲਗਾਏ ਜਾ ਰਹੇ ਹਨ ਅਤੇ ਵਡੇ ਪੱਧਰ ਤੇ ਸੇਵਾ ਲਈ ਅੱਗੇ ਆ ਰਹੇ ਹਨ । ਇਸੇ ਲੜੀ ਤਹਿਤ ਇਨ੍ਹਾਂ ਗਰੀਬਾਂ ਦੀ ਸੇਵਾ ਲਈ ਹੁਣ ਆਮ ਆਦਮੀ ਪਾਰਟੀ ਦੇ ਇਕਲੋਤੇ ਸੰਸਦ ਮੈਂਬਰ ਭਗਵੰਤ ਮਾਨ ਵੀ ਅੱਗੇ ਆਏ ਹਨ । ਭਗਵੰਤ ਮਾਨ ਵਲੋਂ ਆਪ ਖੁਦ ਜਾ ਕੇ ਲੰਗਰ ਲੋਕਾਂ ਨੂੰ ਵਰਤਾਇਆ ਜਾ ਰਿਹਾ ਹੈ । ਇਸ ਨੂੰ ਉਨ੍ਹਾਂ ਆਪਣੇ ਫੇਸਬੁੱਕ ਪੇਜ਼ ਤੇ LIVE ਵੀ ਕੀਤਾ ਹੈ ।
https://www.facebook.com/BhagwantMann1/videos/1522763557872177/
ਦੱਸ ਦੇਈਏ ਕਿ ਲਗਭਗ ਸਾਰੇ ਹੀ ਸਿਆਸਤਦਾਨ ਲੋਕਾਂ ਦੀ ਮਦਦ ਲਈ ਆਪਣਾ ਆਪਣਾ ਯੋਗਦਾਨ ਪਾ ਰਹੇ ਹਨ । ਇਸੇ ਲੜੀ ਤਹਿਤ ਅੱਜ ਅਮਨ ਅਰੋੜਾ ਵਲੋਂ ਆਪਣੀ ਤਨਖਾਹ ਦਾ 30 ਪ੍ਰਤੀਸ਼ਤ ਹਿਸਾ ਸਰਕਾਰ ਨੂੰ ਘੱਟ ਕਾਰਨ ਲਈ ਚਿਠੀ ਲਿਖੀ ਗਈ ਹੈ ।