ਚੰਡੀਗੜ੍ਹ: ਪੰਜਾਬ ਅੰਦਰ ਕਿਸਾਨਾਂ ਦੇ ਚਲ ਰਹੇ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਸਿਆਸਤਦਾਨ ਵੀ ਲਗਾਤਾਰ ਆਪਣੀ ਆਪਣੀ ਸਿਆਸੀ ਜਮੀਨ ਪੱਕੀ ਕਰਨ ਵਿੱਚ ਲਗੇ ਹੋਏ ਹਨ। ਇਸ ਦਰਮਿਆਨ ਖੂਬ ਬਿਆਨਬਾਜੀਆਂ ਵੀ ਜਾਰੀ ਹਨ।
ਜੇਕਰ ਗਲ ਆਮ ਆਦਮੀ ਪਾਰਟੀ ਦੀ ਕਰੀਏ ਤਾਂ ਭਗਵੰਤ ਮਾਨ ਵੱਲੋਂ ਲਗਾਤਾਰ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਵਿਰੁੱਧ ਬਿਆਨਬਾਜ਼ੀਆਂ ਕਰ ਰਹੇ ਹਨ। ਮਾਨ ਦਾ ਕਹਿਣਾ ਹੈ ਕਿ ਅਜ ਕਲ ਇਹ ਸ਼੍ਰੋਮਣੀ ਅਕਾਲੀ ਦਲ ਨਹੀਂ ਬਲਕਿ ਸੁਖਬੀਰ ਅਕਾਲੀ ਦਲ ਬਣ ਗਿਆ ਹੈ ।ਮਾਨ ਨੇ ਇਸ ਮੌਕੇ ਅਕਾਲੀ ਦਲ ਤੇ ਹੋਏ ਲਾਠੀਚਾਰਜ ਨੂੰ ਲੈ ਕੇ ਵੀ ਤੰਜ ਕਸਿਆ।
ਭਗਵੰਤ ਮਾਨ ਨੇ ਇਸ ਮੌਕੇ ਅਕਾਲੀ ਦਲ ਤੋਂ ਪੰਜ ਸਵਾਲ ਵੀ ਪੁੱਛੇ । ਮਾਨ ਨੇ ਕਿਹਾ ਕਿ ਅਕਾਲੀ ਦਲ ਕੈਬਨਿਟ ਦੌਰਾਨ ਵਿਰੋਧ ਦੀ ਗਲ ਕਰ ਰਿਹਾ ਹੈ ਤਾਂ ਫਿਰ ਉਸ ਮੀਟਿੰਗ ਦੇ ਮਿੰਟ ਜਾਰੀ ਕੀਤੇ ਜਾਣ । ਮਾਨ ਨੇ ਸਵਾਲ ਇਹ ਵੀ ਕੀਤਾ ਕਿ ਜੇਕਰ ਅਕਾਲੀ ਦਲ ਨੇ ਕੈਬਨਿਟ ਚ ਵਿਰੋਧ ਕੀਤਾ ਸੀ ਤਾਂ ਫਿਰ ਬਾਹਰ ਆ ਕੇ ਕਿਉਂ ਨਹੀਂ ਕੀਤਾ ।