ਚੰਡੀਗੜ੍ਹ : ਨਾਂਦੇੜ ਵਿੱਚ ਫਸੀਆਂ ਸਿੱਖ ਸੰਗਤਾਂ ਨੂੰ ਮੁੜ ਵਾਪਸ ਪੰਜਾਬ ਲਿਆਉਣ ਦੀ ਮੰਗ ਕਰਨ ਤੋਂ ਬਾਅਦ ਹੁਣ ਇਕ ਵਾਰ ਫਿਰ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਰਾਹੀਂ ਇਕ ਵਿਸੇੇਸ਼ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕੌਵਿਡ-19 ਦੇ ਵਧ ਰਹੇ ਪ੍ਰਭਾਵ ਕਾਰਨ ਲਗਭਗ ਸਾਰੇ ਹੀ ਦੇਸ਼ਾਂ ਅੰਦਰ ਲੌਕ ਡਾਉਨ ਚਲ ਰਿਹਾ ਹੈ । ਜਿਸ ਕਾਰਨ ਵੱਖ-ਵੱਖ ਦੇਸ਼ਾਂ ‘ਚ ਫਸੇ ਸੈਂਕੜੇ ਭਾਰਤੀਆਂ ਦੀ ਸੁਰੱਖਿਅਤ ਦੇਸ਼ ਵਾਪਸੀ ਤੁਰੰਤ ਯਕੀਨੀ ਬਣਾਈ ਜਾਵੇ।
ਉਨ੍ਹਾਂ ਕਿਹਾ ਕਿ ਵਿਦੇੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਵਿਚੋਂ ਜਿਆਦਾ ਗਿਣਤੀ ਪੰਜਾਬੀਆਂ ਦੀ ਹੈ। ਮਾਨ ਨੇ ਦਾਅਵਾ ਕੀਤਾ ਕਿ ਹਾਲਾਤ ਅਜਿਹੇ ਹਨ ਕਿ ਲੋਕ ਤਾਂ ਟਰਾਂਜੈਕਸ਼ਨ ਦੌਰਾਨ ਏਅਰਪੋਰਟਾਂ ‘ਤੇ ਵੀ ਫਸੇ ਹੋਏ ਹਨ।
ਉਨ੍ਹਾਂ ਕਿਹਾ ਕਿ ਇਹ ਪੰਜਾਬੀ ਭਾਰਤੀ ਨਾਗਰਿਕ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਇਟਲੀ, ਇੰਗਲੈਂਡ, ਅਮਰੀਕਾ, ਫਰਾਂਸ, ਸਪੇਨ, ਮਲੇਸ਼ੀਆ, ਦੁਬਈ, ਸਾਉਦੀ ਅਰਬ ਸਮੇਤ ਵੱਖ-ਵੱਖ ਦੇਸ਼ਾਂ ‘ਚ ਟੂਰਿਸਟ ਜਾਂ ਵਿਜ਼ਟਰ ਵੀਜ਼ੇ ਤਹਿਤ ਵਿਦੇਸ਼ ਪੜ੍ਹਦੇ ਆਪਣੇ ਬੱਚਿਆਂ ਨੂੰ ਮਿਲਣ, ਆਪਣਾ ਇਲਾਜ ਕਰਾਉਣ ਜਾਂ ਸੈਰ-ਸਪਾਟੇ ਲਈ ਗਏ ਹੋਏ ਸਨ, ਪਰੰਤੂ ਕੋਰੋਨਾ ਵਾਇਰਸ ਕਾਰਨ ਭਾਰਤ ਸਮੇਤ ਵੱਖ-ਵੱਖ ਦੇਸ਼ਾਂ ਵੱਲੋਂ ਲੌਕਡਾਊਨ ਦੌਰਾਨ ਅੰਤਰਰਾਸ਼ਟਰੀ ਫਲਾਇਟਾਂ ਬੰਦ ਕਰਨ ਕਰਕੇ ਇਹ ਉੱਥੇ ਹੀ ਫਸ ਗਏ ਹਨ।