ਕੈਪਟਨ ਸਰਕਾਰ ਵਿਰੁੱਧ ਮਾਨ ਨੇ ਖੋਲ੍ਹਿਆ ਮੋਰਚਾ, ਲਗਾਏ ਗੰਭੀਰ ਦੋਸ਼

TeamGlobalPunjab
1 Min Read

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਭਗਵੰਤ ਮਾਨ ਨੇ ਆਖਰ ਆਪਣੀ ਚੇਤਾਵਨੀ ਨੂੰ ਅਜ ਸਚ ਕਰ ਹੀ ਵਿਖਾਇਆ ਹੈ । ਦਰਅਸਲ ਬੀਤੇ ਦਿਨੀਂ ਪੀਆਰਟੀਸੀ ਦੇ ਡਰਾਈਵਰ ਮਨਜੀਤ ਸਿੰਘ ਦੇ ਹਕ ਵਿੱਚ ਆਉਂਦਿਆਂ ਭਗਵੰਤ ਮਾਨ ਨੇ ਸਰਕਾਰ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਸੀ। ਇਸ ਦੇ ਚਲਦਿਆਂ ਉਨ੍ਹਾਂ ਅਜ ਮੈਂ ਵੀ ਮਨਜੀਤ ਸਿੰਘ ਮੁਹਿੰਮ ਸ਼ੁਰੂ ਕੀਤੀ ਹੈ ।

https://www.facebook.com/162159877162316/posts/3171654536212820/

ਦਸ ਦੇਈਏ ਕਿ ਸੰਸਦ ਮੈਂਬਰ ਭਗਵੰਤ ਮਾਨ ਨੇ ਕੋਰੋਨਾ ਵਾਇਰਸ ਦੌਰਾਨ ਜਾਰੀ ਸਾਰੀਆਂ ਸ਼ਰਤਾਂ ਪੂਰੀਆਂ ਕਰਦਿਆਂ ਮਾਸਕ ਪਾ ਕੇ  ਅਤੇ ਇਕਲਿਆ ਬੈਠ ਪ੍ਰਦਰਸ਼ਨ ਕੀਤਾ । ਮਾਨ ਨੇ ਸਰਕਾਰ ਕੋਲ ਮੰਗ ਕੀਤੀ ਕਿ ਐਲਾਨ ਕੀਤਾ ਗਿਆ ਸੀ ਕਿ ਕੋਰੋਨਾ ਵਿਰੁੱਧ ਲੜ ਰਹੇ ਜੇਕਰ ਕਿਸੇ ਵੀ ਕਰਮਚਾਰੀ ਦੀ ਡਿਉਟੀ ਦੌਰਾਨ ਮੌਤ ਹੁੰਦੀ ਹੈ ਤਾਂ ਉਸ ਦੇ ਪਰਿਵਾਰ ਨੂੰ 50 ਲਖ ਰੁਪਏ ਦਿੱਤੇ ਜਾਣਗੇ ਪਰ ਹੁਣ ਮਨਜੀਤ ਸਿੰਘ ਦੇ ਪਰਿਵਾਰ ਨੂੰ ਮਾਤਰ 10ਲਖ ਰੁਪਏ ਦਿੱਤੇ ਗਏ ਹਨ ।

https://www.facebook.com/162159877162316/posts/3171449349566672/

ਦਸਣਯੋਗ ਹੈ ਕਿ ਬੀਤੇ ਦਿਨੀਂ ਨਾਂਦੇੜ ਸਾਹਿਬ ਤੋਂ ਸ਼ਰਧਾਲੂਆਂ ਨੂੰ ਲੈਣ ਜਾ ਰਹੇ ਪੀਆਰਟੀਸੀ ਬਸ ਡਰਾਈਵਰ ਦੀ ਰਸਤੇ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ।

4

Share This Article
Leave a Comment