ਭਗਵੰਤ ਮਾਨ ਨੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਖਿਲਾਫ ਦੱਸਿਆ ਅਜਿਹਾ ਸੱਚ ਜਾਣਕੇ ਰਹਿ ਜਾਓਗੇ ਹੈਰਾਨ

TeamGlobalPunjab
3 Min Read

ਸੰਗਰੂਰ : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਵੱਲੋਂ ਆਏ ਦਿਨ ਵਿਰੋਧੀ ਪਾਰਟੀਆਂ ਨੂੰ ਲਗਾਤਾਰ ਲੰਮੇ ਹੱਥੀ ਲਿਆ ਜਾਂਦਾ ਹੈ । ਇਸ ਦੇ ਚੱਲਦਿਆਂ ਅੱਜ ਭਗਵੰਤ ਮਾਨ ਵੱਲੋਂ ਇੱਕ ਵੱਡਾ ਖੁਲਾਸਾ ਕੀਤਾ ਗਿਆ  ਹੈ।  ਦਰਅਸਲ ਪਿਛਲੇ ਦਿਨੀਂ ਭਗਵੰਤ ਮਾਨ ਵੱਲੋਂ ਪਿੰਡਾਂ ਵਿੱਚ ਗ੍ਰਾਮ ਸਭਾਵਾਂ ਬੁਲਾ ਕੇ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਮਤੇ ਪਾਉਣ ਦੀ ਮੁਹਿੰਮ ਚਲਾਈ ਗਈ ਸੀ ਜਿਸ ਦੌਰਾਨ ਪਿੰਡ ਘਨੌਰ ਵਿਖੇ ਦੋ ਅਹਿਮ ਮਸਲਿਆਂ ਨੂੰ ਲੈ ਕੇ ਮਤੇ ਪਾਏ ਗਏ ਸਨ  ਘਨੌਰ ਗ੍ਰਾਮ ਸਭਾ ਦੀ ਵਿੱਚ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੁੱਧ ਜਿਥੇ ਮਤਾ ਪਾਸ ਕੀਤਾ ਗਿਆ ਸੀ ਉੱਥੇ ਇੱਕ ਹੋਰ ਅਹਿਮ ਮਸਲੇ ਨੂੰ ਲੈ ਕੇ ਮਤਾ ਪਾਸ ਕੀਤਾ ਗਿਆ ਸੀ। ਇਸ ਬਾਬਤ ਜਾਣਕਾਰੀ ਦਿੰਦਿਆਂ ਭਗਵੰਤ ਮਾਨ ਨੇ ਦੱਸਿਆ ਕਿ ਪਿੰਡ ਵਾਸੀਆਂ ਨੂੰ ਦਬਾਅ ਪਾਇਆ ਜਾ ਰਿਹਾ ਸੀ ਕਿ ਉਨ੍ਹਾਂ ਦੇ ਪਿੰਡ ਵਿਚ ਇਕ ਸਰਕਾਰੀ ਕਾਲਜ ਬਣਾਇਆ ਜਾ ਰਿਹਾ ਹੈ ਜਿਸਦੇ ਲਈ ਵੀਹ ਏਕੜ ਸ਼ਾਮਲਾਟ ਜ਼ਮੀਨ ਦੇਣ ਲਈ ਵੀਡੀਪੀਓ  ਨੂੰ ਮਤਾ ਪਾਇਆ ਜਾਵੇ  ਭਗਵੰਤ ਮਾਨ ਨੇ ਦੱਸਿਆ ਕਿ ਉਸ ਦਿਨ ਗ੍ਰਾਮ ਸਭਾ ਵਿੱਚ ਪਿੰਡ ਵਾਸੀਆਂ ਨੇ ਫ਼ੈਸਲਾ ਕੀਤਾ ਸੀ ਕਿ ਜੇਕਰ ਇਹ ਕਾਲਜ ਸੌ ਪ੍ਰਤੀਸ਼ਤ ਸਰਕਾਰੀ ਹੋਵੇਗਾ ਤਾਂ ਹੀ ਜ਼ਮੀਨ ਉਨ੍ਹਾਂ ਵੱਲੋਂ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਕੁਝ ਹੋਰ ਵੀ ਸ਼ਰਤਾਂ ਰੱਖੀਆਂ ਗਈਆਂ ਸਨ  ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਵਲੋਂ ਇਹ ਵੀ ਮਤਾ ਪਾਸ ਕੀਤਾ ਗਿਆ ਸੀ ਕਿ ਜੇਕਰ ਇਸ ਸਰਕਾਰੀ ਕਾਲਜ ਵਿੱਚ ਇੱਕ ਪ੍ਰਤੀਸ਼ਤ ਵੀ ਕਿਸੇ ਪ੍ਰਾਈਵੇਟ ਕੰਪਨੀ ਦਾ ਹੱਥ ਹੋਵੇਗਾ ਤਾਂ ਇਹ ਜ਼ਮੀਨ ਨਹੀਂ ਦਿੱਤੀ ਜਾਵੇਗੀ।

ਇਸ ਮੌਕੇ ਭਗਵੰਤ ਮਾਨ ਨੇ ਖੁਲਾਸਾ ਕਰਦਿਆਂ ਕਿਹਾ ਕਿ ਹੁਣ ਪਤਾ ਲੱਗਾ ਹੈ ਕਿ ਉਹ ਜਿਹੜੀ ਜ਼ਮੀਨ ਸਰਕਾਰੀ ਕਾਲਜ ਦੇ ਲਈ ਮੰਗੀ ਜਾ ਰਹੀ ਸੀ ਉਸ ਵਿੱਚ ਸੱਤਰ ਪ੍ਰਤੀਸ਼ਤ ਪ੍ਰਾਈਵੇਟ ਕੰਪਨੀਆਂ ਦਾ ਹੱਥ ਸੀ  । ਭਗਵੰਤ ਮਾਨ ਨੇ ਦੱਸਿਆ ਕਿ ਮਤੇ ਤੋਂ ਉਲਟ ਜਾਂਦਿਆਂ ਸਰਕਾਰੀ ਦਬਾਅ ਅਧੀਨ ਇਸ ਦੇ ਬਾਵਜੂਦ ਵੀ 23 ਏਕੜ ਜ਼ਮੀਨ ਦਾ ਇੰਤਕਾਲ ਸਰਕਾਰ ਦੇ ਨਾਮ ਕਰ ਦਿੱਤਾ ਗਿਆ ਹੈ   ਭਗਵੰਤ ਮਾਨ ਨੇ ਦੱਸਿਆ ਕਿ ਹੁਣ ਹਾਈ ਕੋਰਟ ਦੇ ਵੱਲੋਂ ਇਹ ਜ਼ਮੀਨ ਮੁੜ ਪਿੰਡ ਨੂੰ ਦੇਣ ਦਾ ਹੁਕਮ ਸੁਣਾਇਅ ਗਿਆ ਹੈ  । ਇਸ ਮੌਕੇ ਬੋਲਦਿਆਂ ਭਗਵੰਤ ਮਾਨ ਨੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਵਿਜੇਇੰਦਰ ਸਿੰਗਲਾ ਤੇ ਗੰਭੀਰ ਦੋਸ਼ ਲਾਏ ਉਨ੍ਹਾਂ ਕਿਹਾ ਕਿ ਇਸ ਸਾਰੇ ਕੰਮ ਦੇ ਪਿੱਛੇ ਵਿਜੇਇੰਦਰ ਸਿੰਗਲਾ ਦਾ ਹੱਥ ਸੀ  ।

Share This Article
Leave a Comment