ਸਿਰਦਰਦ ਤੋਂ ਰਾਹਤ ਲਈ ਇਹ 5 ਤਰ੍ਹਾਂ ਦੀ ਚਾਹ ਹੋ ਸਕਦੀ ਹੈ ਫਾਇਦੇਮੰਦ

Global Team
3 Min Read

ਬਦਲਦੀ ਜੀਵਨਸ਼ੈਲੀ ਕਾਰਨ ਲੋਕਾਂ ਵਿੱਚ ਸਿਰ ਦਰਦ (Headache) ਅਤੇ ਮਾਈਗਰੇਨ (Migraine) ਆਮ ਸਮੱਸਿਆ ਹੋ ਗਈ ਹੈ। ਦੁਨੀਆ ਭਰ ‘ਚ ਲੱਖਾਂ ਲੋਕ ਮਾਈਗਰੇਨ ਤੋਂ ਪੀੜਤ ਹਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਔਰਤਾਂ ਹਨ। ਇਸ ਦੇ ਨਾਲ ਹੀ ਆਮ ਸਿਰਦਰਦ ਵੀ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ। ਅਜਿਹੀ ਸਥਿਤੀ ‘ਚ ਕੁਝ ਹਰਬਲ ਟੀ (Tea) ਆਮ ਸਿਰ ਦਰਦ ਤੋਂ ਰਾਹਤ ਦਿਵਾਉਣ ‘ਚ ਕਾਰਗਰ ਹੋ ਸਕਦੀ ਹੈ।

ਸਿਰਦਰਦ ਤੋਂ ਰਾਹਤ ਪਾਉਣ ਲਈ ਪੀ ਕੇ ਦੇਖੋ ਇਹ 5 ਤਰ੍ਹਾ ਦੀ ਚਾਹ:

ਅਦਰਕ ਵਾਲੀ ਚਾਹ

ਅਦਰਕ ਵਿੱਚ  ਦਰਦ ਘਟਾਉਣ ਵਾਲੇ ਗੁਣ ਹੁੰਦੇ ਹਨ। ਸਿਰਦਰਦ ਅਤੇ ਮਾਈਗਰੇਨ ਦੇ ਰੋਗੀਆਂ ਲਈ ਇਸ ਨੂੰ ਫਾਇਦੇਮੰਦ ਮੰਨਿਆ ਜਾਂਦਾ ਹੈ। ਹਾਲਾਂਕਿ, ਮਰੀਜ਼ਾਂ ਨੂੰ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਉਹ ਦੁੱਧ ਤੋਂ ਬਿਨ੍ਹਾਂ ਅਦਰਕ ਦੀ ਚਾਹ ਪੀਣ।

ਗ੍ਰੀਨ ਟੀ

ਜੇਕਰ ਤੁਹਾਡੇ ਕੋਲ ਉੱਪਰ ਦੱਸੀ ਹਰਬਲ ਟੀ ਵਿੱਚੋਂ ਕੋਈ ਵੀ ਨਹੀਂ ਹੈ, ਤਾਂ ਮਾਈਗ੍ਰੇਨ ਤੋਂ ਛੁਟਕਾਰਾ ਪਾਉਣ ਦਾ ਸਭ ਤੋਂ ਆਸਾਨ ਵਿਕਲਪ ਗ੍ਰੀਨ ਟੀ ਪੀਣਾ ਵੀ ਹੈ। ਗ੍ਰੀਨ ਟੀ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ, ਜੋ ਨਸਾਂ ਅਤੇ ਮਾਸਪੇਸ਼ੀਆਂ ਨੂੰ ਆਰਾਮ ਦਿੰਦੀ ਹੈ, ਜਿਸ ਨਾਲ ਇਹ ਮੈਟਾਬੋਲਿਜ਼ਮ ਨੂੰ ਵਧਾਉਣ ਵਿੱਚ ਵੀ ਮਦਦਗਾਰ ਹੈ।

ਨਮਕ ਵਾਲੀ ਚਾਹ

ਇੱਕ ਚੁਟਕੀ ਲੂਣ ਮਿਲਾ ਕੇ ਚਾਹ ਪੀਣ ਨਾਲ ਸਿਰਦਰਦ ਅਤੇ ਮਾਈਗਰੇਨ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਇਸ ਨਾਲ ਮਨ ਸ਼ਾਂਤ ਹੁੰਦਾ ਹੈ ਅਤੇ ਸਰੀਰ ਦੇ ਕੰਮਕਾਜ ਨੂੰ ਵੀ ਵਧਾਉਣ ਵਿੱਚ ਮਦਦ ਮਿਲਦੀ ਹੈ।

ਕੈਮੋਮਾਈਲ ਚਾਹ

ਕੈਮੋਮਾਈਲ ਚਾਹ ਸਿਰਦਰਦ ਅਤੇ ਮਾਈਗਰੇਨ ਦੇ ਮਰੀਜ਼ਾਂ ਲਈ ਫਾਇਦੇਮੰਦ ਹੋ ਸਕਦੀ ਹੈ। ਇਸ ਵਿੱਚ ਕੁੱਝ ਅਜਿਹੇ ਤੱਤ ਹੁੰਦੇ ਹਨ ਜੋ ਨਸਾਂ ਨੂੰ ਆਰਾਮ ਦੇਣ ਵਿੱਚ ਕਾਰਗਰ ਹੁੰਦੇ ਹਨ। ਇਹ ਬਿਮਾਰੀ ਆਮ ਤੌਰ ‘ਤੇ ਚਿੰਤਾ ਅਤੇ ਤਣਾਅ ਕਾਰਨ ਹੁੰਦੀ ਹੈ ਜਿਸ ਕਾਰਨ ਨਸਾਂ ਸੁੰਗੜ ਜਾਂਦੀਆਂ ਹਨ। ਇਹ ਚਾਹ ਨਾ ਸਿਰਫ ਦਰਦ ਨੂੰ ਘੱਟ ਕਰਨ ਵਿੱਚ ਮਦਦ ਕਰਦੀ ਹੈ ਬਲਕਿ ਤਣਾਅ ਅਤੇ ਇਨਸੌਮਨੀਆ ਤੋਂ ਵੀ ਰਾਹਤ ਦਿਵਾਉਦੀ ਹੈ।

ਲੈਵੇਂਡਰ ਟੀ

ਸਿਰਦਰਦ ਅਤੇ ਮਾਈਗਰੇਨ ਤੋਂ ਰਾਹਤ ਦਿਵਾਉਣ ਲਈ ਲੈਵੇਂਡਰ ਚਾਹ ਵੀ ਫਾਇਦੇਮੰਦ ਮੰਨੀ ਜਾਂਦੀ ਹੈ। ਇਹ ਚਾਹ ਤਣਾਅ ਨੂੰ ਘੱਟ ਕਰਨ ਅਤੇ ਚੰਗੀ ਨੀਂਦ ਲੈਣ ਵਿੱਚ ਮਦਦ ਕਰਦੀ ਹੈ। ਹਾਲਾਂਕਿ, ਰੈਡੀਮੇਡ ਲੈਵੇਂਡਰ ਚਾਹ ਦੀ ਬਜਾਏ ਘਰ ਦੀ ਬਣੀ ਚਾਹ ਪੀਓ। ਐਰੋਮਾਥੈਰੇਪਿਸਟ ਥਕਾਵਟ, ਸਾਹ ਦੀ ਥੈਰੇਪੀ ਅਤੇ ਸਿਰ ਦਰਦ ਲਈ ਲੈਵੈਂਡਰ ਦੀ ਵਰਤੋਂ ਕਰਦੇ ਹਨ।

 

 

Share This Article
Leave a Comment