ਸਿਹਤਮੰਦ ਰਹਿਣ ਲਈ ਇੰਝ ਕਰੋ ਘਿਓ ਦੀ ਵਰਤੋਂ, ਹਮੇਸ਼ਾ ਰਹੋਗੇ ਫਿੱਟ

TeamGlobalPunjab
2 Min Read

ਨਿਊਜ਼ ਡੈਸਕ: ਜਦੋਂ ਗੱਲ ਸਿਹਤਮੰਦ ਖਾਣੇ ਦੀ ਆਉਂਦੀ ਹੈ ਤਾਂ ਘਿਓ ਇਸ ‘ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਨੂੰ ਦੁੱਧ ਅਤੇ ਦੁੱਧ ਤੋਂ ਬਣਨ ਵਾਲੀਆਂ ਚੀਜ਼ਾਂ ਨਾਲ ਬਣਾਇਆ ਜਾਂਦਾ ਹੈ। ਆਯੁਰਵੇਦ ‘ਚ ਵੀ ਇਸ ਦੇ ਕਈ ਫਾਇਦੇ ਦੱਸੇ ਗਏ ਹਨ। ਘਿਓ ਵਿੱਚ ਸਿਹਤਮੰਦ ਫੈਟੀ ਐਸਿਡ ਹੁੰਦੇ ਹਨ। ਇਸ ਵਿੱਚ ਵਿਟਾਮਿਨ ਈ, ਕੇ, ਜੀ ਕੈਲਸ਼ੀਅਮ ਅਤੇ ਓਮੇਗਾ-3 ਦੀ ਭਰਪੂਰ ਮਾਤਰਾ ਹੁੰਦੀ ਹੈ। ਘਿਓ ‘ਚ ਪੋਸ਼ਕ ਤੱਤ ਹੁੰਦੇ ਹਨ ਜੋ ਇਮਿਊਨਿਟੀ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦੇ ਹਨ ਅਤੇ ਬੀਮਾਰੀਆਂ ਤੋਂ ਦੂਰ ਰੱਖਦੇ ਹਨ। ਆਓ ਜਾਣਦੇ ਹਾਂ ਘਿਓ ਦੇ ਫਾਇਦਿਆਂ ਬਾਰੇ:

ਘਿਓ ਦੇ ਫ਼ਾਇਦੇ

-ਇਕ ਗਲਾਸ ਹਲਦੀ ਵਾਲੇ ਦੁੱਧ ‘ਚ ਇੱਕ ਚਮਚ ਘਿਓ ਅਤੇ ਕਾਲੀ ਮਿਰਚ ਪਾ ਕੇ ਪੀਣ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਇਹ ਕਬਜ਼ ਦੀ ਪਰੇਸ਼ਾਨੀ ਤੋਂ ਰਾਹਤ ਦਵਾਉਂਦਾ ਹੈ ਅਤੇ ਇਮਿਊਨਿਟੀ ਨੂੰ ਬੂਸਟ ਕਰਨ ‘ਚ ਮਦਦ ਕਰਦਾ ਹੈ।

-ਇਸ ਤੋਂ ਇਲਾਵਾ ਘਿਓ ਮੈਟਾਬਾਲਿਜ਼ਮ ਨੂੰ ਬਿਹਤਰ ਬਣਾਉਣ ‘ਚ ਮਦਦ ਕਰਦਾ ਹੈ। ਇਹ ਤੁਹਾਡੇ ਮੂਡ ਨੂੰ ਵੀ ਚੰਗਾ ਬਣਾਉਂਦਾ ਹੈ ਤੇ ਐਨਰਜੀ ਦੇਣ ‘ਚ ਮਦਦ ਕਰਦਾ ਹੈ।

- Advertisement -

-ਘਿਓ ਬਯੂਟਰਿਕ ਐਸਿਡ ਦਾ ਮੁੱਖ ਸਰੋਤ ਹੈ, ਇਹ ਸਾਡੇ ਸਰੀਰ ਵਿਚ ਪ੍ਰੋਬਾਇਓਟਿਕ ਦੀ ਤਰ੍ਹਾਂ ਕੰਮ ਕਰਦਾ ਹੈ।

-ਘਿਓ ਵਿੱਚ ਵਿਟਾਮਿਨ k2 ਹੁੰਦਾ ਹੈ ਜੋ ਹੱਡੀਆਂ ਅਤੇ ਜੋੜਾਂ ‘ਚ ਕੈਲਸ਼ੀਅਮ ਨੂੰ ਰਚਾਉਣ ‘ਚ ਮਦਦ ਕਰਦਾ ਹੈ।

-ਘਿਓ ਕੋਲੈਸਟਰੋਲ ਦੇ ਲੈਵਲ ਨੂੰ ਘੱਟ ਤੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਭੁੱਖ ਨੂੰ ਵੀ ਸ਼ਾਂਤ ਰੱਖਦਾ ਹੈ।

-ਘਿਓ ਵਿੱਚ ਹਲਦੀ ਅਤੇ ਕਾਲੀ ਮਿਰਚ ਪਾ ਕੇ ਸੇਵਨ ਕਰਨ ਨਾਲ ਤਣਾਅ ਘੱਟ ਕਰਨ ‘ਚ ਮਦਦ ਮਿਲਦੀ ਹੈ। ਇਸ ਦੇ ਨਾਲ ਹੀ ਤੁਹਾਨੂੰ ਨੀਂਦ ਵੀ ਚੰਗੀ ਆਉਂਦੀ ਹੈ।

ਕਿਹੜੇ ਲੋਕਾਂ ਨੂੰ ਕਰਨਾ ਚਾਹੀਦਾ ਹੈ ਪਰਹੇਜ਼ ?

- Advertisement -

ਇੱਕ ਚਮਚ ਜਾਂ ਪੰਜ ਗ੍ਰਾਮ ਘਿਓ ‘ਚ ਕੈਲੇਰੀ ਅਤੇ ਫੈਟ ਦੀ ਭਰਪੂਰ ਮਾਤਰਾ ਹੁੰਦੀ ਹੈ। ਦਾਲ, ਸਬਜ਼ੀ ਨੂੰ ਘਿਓ ਵਿੱਚ ਪਕਾਉਣਾ ਸਭ ਤੋਂ ਫਾਇਦੇਮੰਦ ਹੁੰਦਾ ਹੈ, ਪਰ ਮੋਟਾਪਾ, ਹਾਈ ਕੋਲੈਸਟਰੋਲ, ਦਿਲ ਸਬੰਧੀ ਪਰੇਸ਼ਾਨੀਆਂ ਅਤੇ ਪੀਸੀਓਐਸ ਨਾਲ ਪੀੜਤ ਲੋਕਾਂ ਨੂੰ ਘਿਓ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇੱਕ ਸਿਹਤਮੰਦ ਵਿਅਕਤੀ ਤਿੰਨ ਤੋਂ ਚਾਰ ਚਮਚ ਘਿਓ ਦਾ ਸੇਵਨ ਕਰ ਸਕਦਾ ਹੈ।

Share this Article
Leave a comment